2 ਬੱਚਿਆਂ ਦੀ ਦੀਪਿਕਾ ਇਸਲਾਮ ਕਬੂਲ ਕਰ ਬਣੀ ''ਨਜ਼ੀਰਾ'', 2 ਬੱਚੇ ਛੱਡ ਪ੍ਰੇਮੀ ਨਾਲ ਦੌੜ ਗਈ ਸੀ ਕੁਵੈਤ

Sunday, Aug 20, 2023 - 10:50 AM (IST)

2 ਬੱਚਿਆਂ ਦੀ ਦੀਪਿਕਾ ਇਸਲਾਮ ਕਬੂਲ ਕਰ ਬਣੀ ''ਨਜ਼ੀਰਾ'', 2 ਬੱਚੇ ਛੱਡ ਪ੍ਰੇਮੀ ਨਾਲ ਦੌੜ ਗਈ ਸੀ ਕੁਵੈਤ

ਜੈਪੁਰ (ਅਨਸ)- ਰਾਜਸਥਾਨ ਦੇ ਡੂੰਗਰਪੁਰ ਦੀ ਦੀਪਿਕਾ, ਜੋ ਆਪਣੇ ਪ੍ਰੇਮੀ ਨਾਲ ਕੁਵੈਤ ਭੱਜ ਗਈ ਸੀ, ਨੇ ਹੁਣ ਇਸਲਾਮ ਕਬੂਲ ਕਰ ਲਿਆ ਹੈ ਅਤੇ ਆਪਣੇ ਪਤੀ ਤੇ ਦੋ ਬੱਚਿਆਂ ਨੂੰ ਛੱਡ ਕੇ ਇਕ ਨਵੇਂ ਨਾਂ ‘ਨਜ਼ੀਰਾ’ ਨਾਲ ਰਹਿ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ 5 ਮਿੰਟ ਦੇ ਵੀਡੀਓ ਵਿਚ ਦੀਪਿਕਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸਨੇ ਇਸਲਾਮ ਅਪਨਾ ਲਿਆ ਹੈ। ਉਹ 13 ਜੁਲਾਈ ਨੂੰ ਲਾਪਤਾ ਹੋ ਗਈ ਸੀ। ਉਸੇ ਦਿਨ ਉਸਨੇ ਮੁੰਬਈ ਵਿਚ ਆਪਣੇ ਪਤੀ ਮੁਕੇਸ਼ ਪਾਟੀਦਾਰ ਨੂੰ ਵਟਸਐਪ ਕਾਲ ਕੀਤੀ ਅਤੇ ਕਿਹਾ ਕਿ ਤੁਸੀਂ ਮੇਰੇ ਤੋਂ ਪ੍ਰੇਸ਼ਾਨ ਸੀ, ਇਸ ਲਈ ਮੈਂ ਰਿਸ਼ਤਾ ਤੋੜ ਕੇ ਬਾਹਰ ਆ ਗਈ ਹਾਂ। 

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਨੂੰ ਕੁਵੈਤ ਦੌੜਾ ਕੇ ਲੈ ਕੇ ਮੁਸਲਿਮ ਦੋਸਤ, ਪਰਿਵਾਰ ਨੂੰ ਇੰਝ ਲੱਗੀ ਮਾਮਲੇ ਦੀ ਭਣਕ

ਇਹ ਸੁਣਕੇ ਘਬਰਾਏ ਮੁਕੇਸ਼ ਨੇ ਡੂੰਗਰਪੁਰ ਆ ਕੇ 15 ਜੁਲਾਈ ਨੂੰ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਪਰ ਕੁਝ ਦਿਨਾਂ ਬਾਅਦ ਬੁਰਕੇ ਵਿਚ ਦੀਪਿਕਾ ਦੀ ਇਕ ਵਿਅਕਤੀ ਨਾਲ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਫੋਟੋ ਵਿਚ ਦਿਸ ਰਿਹਾ ਹੈ ਵਿਅਕਤੀ ਗੁਜਰਾਤ ਦੇ ਨਵਾਨਗਰ ਦਾ ਕਹਿਣਾ ਵਾਲਾ ਇਰਫਾਨ ਹੈਦਰ ਸੀ। ਜਦੋਂ ਹੈਦਰ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਆਪਣੀ ਪ੍ਰੇਮਿਕਾ ਦੀਪਿਕਾ ਨਾਲ ਕੁਵੈਤ ਵਿਚ ਹੈ। ਇਕ ਵੀਡੀਓ ਵਿਚ ਦੀਪਿਕਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਕੁਵੈਤ ਗਈ ਹਾਂ। ਮੈਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ। ਵੀਡੀਓ ਵਿਚ ਉਹ ਇਹ ਵੀ ਕਹਿ ਰਹੀ ਹੈ ਕਿ ਉਹ ਆਪਣੇ ਸੁਹਰੇ ਪਰਿਵਾਰ ਤੋਂ ਪ੍ਰੇਸ਼ਾਨ ਸੀ। ਉਸਦੇ ਸਹੁਰਾ ਕਈ ਵਾਰ ਉਸ ਨਾਲ ਗਲਤ ਹਰਕਤ ਕਰ ਚੁੱਕਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News