ਕੋਰੋਨਾ : ਰਾਜਸਥਾਨ ''ਚ 62 ਨਵੇਂ ਪਾਜ਼ੀਟਿਵ ਕੇਸ, ਕੁੱਲ ਗਿਣਤੀ 1193 ਹੋਈ

Friday, Apr 17, 2020 - 03:19 PM (IST)

ਕੋਰੋਨਾ : ਰਾਜਸਥਾਨ ''ਚ 62 ਨਵੇਂ ਪਾਜ਼ੀਟਿਵ ਕੇਸ, ਕੁੱਲ ਗਿਣਤੀ 1193 ਹੋਈ

ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ 6, ਜੋਧਪੁਰ 'ਚ 28, ਟੋਂਕ 'ਚ 13 ਅਤੇ ਕੋਟਾ 'ਚ 6 ਨਵੇਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਕੁਲ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 1193 ਪਹੁੰਚ ਗਿਆ ਹੈ। ਮੈਡੀਕਲ ਅਤੇ ਸਿਹਤ ਵਿਭਾਗ ਅਨੁਸਾਰ ਜੈਪੁਰ 'ਚ 6 ਨਵੇਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕੁੱਲ ਪਾਜ਼ੀਟਿਵ ਦੀ ਗਿਣਤੀ 492, ਜੋਧਪੁਰ 'ਚ 28 ਨਵੇਂ ਪਾਜ਼ੀਟਿਵ ਕੇਸਾਂ ਨਾਲ ਕੁੱਲ ਗਿਣਤੀ 144, ਟੋਂਕ 'ਚ 13 ਨਵੇਂ ਕੋਰੋਨਾ ਪਾਜ਼ੀਟਿਵ ਤੋਂ ਬਾਅਦ 84 ਅਤੇ ਕੋਟਾ 'ਚ 6 ਨਵੇਂ ਪਾਜ਼ੀਟਿਵ ਨਾਲ ਕੁੱਲ ਗਿਣਤੀ 92 ਪਹੁੰਚ ਗਈ ਹੈ।

ਇਸ ਤੋਂ ਇਲਾਵਾ ਨਾਗੌਰ 'ਚ 2, ਅਜਮੇਰ, ਝੁੰਝੁਨੂੰ ਅਤੇ ਝਾਲਾਵਾੜ 'ਚ ਸ਼ੁੱਕਰਵਾਰ ਨੂੰ 1-1 ਨਵੇਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਏ। ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 7, ਜੈਪੁਰ 'ਚ 492, ਜੈਸਲਮੇਰ 'ਚ 30, ਝੁੰਝੁਨੂੰ 'ਚ 36, ਜੋਧਪੁਰ 'ਚ 144, ਕਰੌਲੀ 'ਚ 3, ਪਾਲੀ 'ਚ 2, ਸੀਕਰ 'ਚ 2, ਟੋਂਕ 'ਚ 84, ਉਦੇਪੁਰ 'ਚ 4, ਪ੍ਰਤਾਪਗੜ 'ਚ 2, ਨਾਗੌਰ 'ਚ 10, ਕੋਟਾ 'ਚ 92, ਝਾਲਾਵਾੜ 'ਚ 18, ਬਾੜਮੇਰ 'ਚ 1 ਅਤੇ ਹਨੂੰਮਾਗੜ 'ਚ 2 ਪਾਜ਼ੀਟਿਵ ਮਾਮਲੇ ਪਾਏ ਗਏ ਹਨ।


author

DIsha

Content Editor

Related News