ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 72 ਹਜ਼ਾਰ ਦੇ ਪਾਰ, ਹੁਣ ਤੱਕ 973 ਲੋਕਾਂ ਦੀ ਗਈ ਜਾਨ

Tuesday, Aug 25, 2020 - 12:14 PM (IST)

ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 72 ਹਜ਼ਾਰ ਦੇ ਪਾਰ, ਹੁਣ ਤੱਕ 973 ਲੋਕਾਂ ਦੀ ਗਈ ਜਾਨ

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਮੰਗਲਵਾਰ ਸਵੇਰੇ 695 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 72 ਹਜ਼ਾਰ ਪਾਰ ਕਰ ਗਈ ਹੈ, ਉੱਥੇ ਹੀ 6 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 973 ਪਹੁੰਚ ਗਈ। ਮੈਡੀਕਲ ਵਿਭਾਗ ਦੀ ਰਿਪੋਰਟ ਅਨੁਸਾਰ ਕੋਰੋਨਾ ਦੇ ਨਵੇਂ ਮਾਮਲਿਆਂ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 72 ਹਜ਼ਾਰ 650 ਪਹੁੰਚ ਗਈ ਅਤੇ ਜੈਪੁਰ 'ਚ ਤਿੰਨ, ਬੂੰਦੀ 'ਚ 2 ਅਤੇ ਉਦੇਪੁਰ 'ਚ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 973 ਹੋ ਗਈ।

ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 161 ਜੋਧਪੁਰ 'ਚ ਸਾਹਮਣੇ ਆਏ। ਇਸੇ ਤਰ੍ਹਾਂ ਕੋਟਾ 'ਚ 137, ਭੀਲਵਾੜਾ 119, ਜੈਪੁਰ 115, ਬੀਕਾਨੇਰ 104, ਅਲਵਰ 59 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਜੋਧਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 10 ਹਜ਼ਾਰ 856 ਪਹੁੰਚ ਗਈ, ਜੋ ਸੂਬੇ 'ਚ ਸਭ ਤੋਂ ਵੱਧ ਹਨ। ਇਸੇ ਤਰ੍ਹਾਂ ਰਾਜਧਾਨੀ ਜੈਪੁਰ 'ਚ 9133, ਅਲਵਰ 'ਚ 6946, ਭੀਲਵਾੜਾ 1973, ਬੀਕਾਨੇਰ 3962 ਅਤੇ ਕੋਟਾ 'ਚ ਪੀੜਤਾਂ ਦੀ ਗਿਣਤੀ 4387 ਹੋ ਗਈ। ਸੂਬੇ 'ਚ ਕੋਰੋਨਾ ਜਾਂਚ ਲਈ ਹੁਣ ਤੱਕ 21 ਲੱਖ 37 ਹਜ਼ਾਰ 137 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚ 20 ਲੱਖ 63 ਹਜ਼ਾਰ 202 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 1285 ਦੀ ਰਿਪੋਰਟ ਆਉਣ ਹਾਲੇ ਬਾਕੀ ਹੈ। ਪ੍ਰਦੇਸ਼ 'ਚ ਹੁਣ ਤੱਕ 56 ਹਜ਼ਾਰ 794 ਕੋਰੋਨਾ ਮਰੀਜ਼ ਸਿਹਤਮੰਦ ਹੋ ਚੁਕੇ ਹਨ। ਸੂਬੇ 'ਚ ਹੁਣ 14 ਹਜ਼ਾਰ 883 ਸਰਗਰਮ ਮਾਮਲੇ ਹਨ।


author

DIsha

Content Editor

Related News