ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 58 ਹਜ਼ਾਰ ਦੇ ਪਾਰ, ਹੁਣ ਤੱਕ 845 ਲੋਕਾਂ ਦੀ ਗਈ ਜਾਨ

08/14/2020 3:21:13 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਸ਼ੁੱਕਰਵਾਰ ਨੂੰ 600 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 58 ਹਜ਼ਾਰ ਪਾਰ ਹੋ ਗਈ ਹੈ। ਇਸ ਦੇ ਨਾਲ ਹੀ 12 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 845 ਹੋ ਗਿਆ ਹੈ। ਮੈਡੀਕਲ ਵਿਭਾਗ ਅਨੁਸਾਰ ਸਵੇਰੇ ਕੋਰੋਨਾ ਦੇ 613 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 58 ਹਜ਼ਾਰ 27 ਪਹੁੰਚ ਗਈ। ਸੂਬੇ 'ਚ ਕੋਰੋਨਾ ਦੇ 12 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 845 ਹੋ ਗਈ।

ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 89 ਮਾਮਲੇ ਸੀਕਰ ਜ਼ਿਲ੍ਹੇ 'ਚ ਸਾਹਮਣੇ ਆਏ। ਇਸੇ ਤਰ੍ਹਾਂ ਬੀਕਾਨੇਰ 84, ਭਰਤਪੁਰ 22, ਅਜਮੇਰ 76, ਨਾਗੌਰ 64, ਕੋਟਾ 61, ਜੋਧਪੁਰ 50, ਉਦੇਪੁਰ 43, ਬਾਂਸਵਾੜਾ 25, ਡੂੰਗਰਪੁਰ 23, ਟੋਂਕ 19, ਬਾੜਮੇਰ 15, ਪਾਲੀ 13 ਅਤੇ ਝੁੰਝੁਨੂੰ 'ਚ 12 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ। ਪ੍ਰਦੇਸ਼ 'ਚ ਹੁਣ ਤੱਕ ਸਭ ਤੋਂ ਵੱਧ 8597 ਮਾਮਲੇ ਜੋਧਪੁਰ 'ਚ ਸਾਹਮਣੇ ਆ ਚੁਕੇ ਹਨ। ਪ੍ਰਦੇਸ਼ 'ਚ ਕੋਰੋਨਾ ਜਾਂਚ ਲਈ ਹੁਣ ਤੱਕ 18 ਲੱਖ 39 ਹਜ਼ਾਰ 445 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 17 ਲੱਖ 78 ਹਜ਼ਾਰ 894 ਦੀ ਰਿਪੋਰਟ ਨੈਗੇਟਿਵ ਮਿਲੀ, ਜਦੋਂ ਕਿ 2524 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਸੂਬੇ 'ਚ 42 ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਹੁਣ 14 ਹਜ਼ਾਰ 497 ਸਰਗਰਮ ਮਾਮਲੇ ਹਨ।


DIsha

Content Editor

Related News