ਰਾਜਸਥਾਨ ''ਚ ਕੋਰੋਨਾ ਪੀੜਤਾ ਦੀ ਗਿਣਤੀ 4213 ਹੋਈ, 117 ਲੋਕਾਂ ਦੀ ਹੋਈ ਮੌਤ
Wednesday, May 13, 2020 - 10:38 AM (IST)
ਜੈਪੁਰ- ਰਾਜਸਥਾਨ 'ਚ 87 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਬੁੱਧਵਾਰ ਨੂੰ ਇਸ ਦੀ ਗਿਣਤੀ ਵਧ ਕੇ 4213 ਪਹੁੰਚ ਗਈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 117 ਹੋ ਗਈ ਹੈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 32, ਉਦੇਪੁਰ 'ਚ 12, ਪਾਲੀ 'ਚ 24, ਰਾਜਸਮੰਦ 'ਚ 7, ਸਵਾਈ ਮਾਧੋਪੁਰ 'ਚ 5, ਕੋਟਾ 'ਚ 3, ਬਾਂਸਵਾੜਾ, ਟੋਂਕ, ਨਾਗੌਰ, ਭਰਤਪੁਰ 'ਚ 1-1 ਨਵਾਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਰਾਜ 'ਚ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਸੂਬੇ 'ਚ 117 ਲੋਕਾਂ ਦੀ ਮੌਤ ਹੋ ਗਈ ਹੈ।
ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 235, ਅਲਵਰ 'ਚ 31, ਬਾਂਸਵਾੜਾ 'ਚ 67, ਬਾਂਰਾ 'ਚ 3, ਬਾੜਮੇਰ 'ਚ 7, ਭਰਤਪੁਰ 'ਚ 120, ਭੀਲਵਾੜਾ 'ਚ 43, ਬੀਕਾਨੇਰ 'ਚ 40, ਚਿਤੌੜਗੜ 'ਚ 142, ਚੁਰੂ 'ਚ 24, ਦੌਸਾ 27, ਧੌਲਪੁਰ 'ਚ 21, ਡੂੰਗਰਪੁਰ 'ਚ 11, ਹਨੂੰਮਾਨਗੜ 'ਚ 12, ਜੈਪੁਰ 'ਚ 1313, ਜੈਸਲਮੇਰ 'ਚ 40, ਜਾਲੌਰ 'ਚ 14, ਝਾਲਾਵਾੜ 'ਚ 47, ਝੁੰਝੁਨੂੰ 'ਚ 46, ਜੌਧਪੁਰ 'ਚ 911, ਬੀ.ਐੱਸ.ਐੱਫ. 'ਚ 42, ਕਰੌਲੀ 'ਚ 7, ਕੋਟਾ 'ਚ 267, ਨਾਗੌਰ 'ਚ 138, ਪਾਲੀ 'ਚ 92, ਪ੍ਰਤਾਪਗੜ 'ਚ 4, ਰਾਜਸਮੰਦ 'ਚ 28, ਸਵਾਈ ਮਾਧੋਪੁਰ 'ਚ 5, ਸਿਰੋਹੀ 11, ਸੀਕਰ 11, ਟੋਂਕ 'ਚ 143, ਉਦੇਪੁਰ 'ਚ 236 ਇਨਫੈਕਟਡ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ ਇਕ ਲੱਖ 85 ਹਜ਼ਾਰ 610 ਸੈਂਪਲ ਲਏ, ਜਿਨਾਂ 'ਚੋਂ 4213 ਪਾਜ਼ੇਟਿਵ, ਇਕ ਲੱਖ 76 ਹਜ਼ਾਰ 976 ਨੈਗੇਟਿਵ ਅਤੇ ਚਾਰ ਹਜ਼ਾਰ 508 ਦੀ ਰਿਪੋਰਟ ਆਉਣੀ ਬਾਕੀ ਹੈ।