ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 27 ਹਜ਼ਾਰ ਦੇ ਪਾਰ, ਹੁਣ ਤੱਕ 542 ਲੋਕਾਂ ਦੀ ਹੋਈ ਮੌਤ
Friday, Jul 17, 2020 - 03:17 PM (IST)
ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਚਾਰ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਸੂਬੇ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 542 ਹੋ ਗਈ ਹੈ। ਉੱਥੇ ਹੀ 159 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇੱਥੇ ਇਨਫੈਕਸ਼ਨ ਦੇ ਮਾਮਲੇ ਵੱਧ ਕੇ 27,333 ਹੋ ਗਏ, ਜਿਨ੍ਹਾਂ 'ਚੋਂ 6,763 ਲੋਕਾਂ ਦਾ ਇਲਾਜ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਕੋਟਾ 'ਚ 2, ਸਿਰੋਹੀ ਅਤੇ ਉਦੇਪੁਰ 'ਚ ਇਕ-ਇਕ ਵਿਅਕਤੀ ਦੀ ਜਾਨ ਗਈ। ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 542 ਹੋ ਗਈ ਹੈ। ਸਿਰਫ਼ ਜੈਪੁਰ 'ਚ ਹੀ ਇਸ ਨਾਲ ਕੁੱਲ 179 ਲੋਕਾਂ ਦੀ ਜਾਨ ਗਈ ਹੈ।
ਜਦੋਂ ਕਿ ਜੋਧਪੁਰ 'ਚ 65, ਭਰਤਪੁਰ 'ਚ 43, ਕੋਟਾ 'ਚ 29, ਅਜਮੇਰ 'ਚ 26, ਬੀਕਾਨੇਰ 'ਚ 21, ਨਾਗੌਰ 'ਚ 18, ਪਾਲੀ 'ਚ 15, ਧੌਲਪੁਰ 'ਚ 14, ਸਵਾਈ ਮਾਧੋਪੁਰ 'ਚ 10, ਉਦੇਪੁਰ 'ਚ 10 ਅਤੇ ਸਿਰੋਹੀ 'ਚ 10 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 34 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 159 ਨਵੇਂ ਮਾਮਲੇ ਸਾਹਮਣੇ ਆਏ। ਬੀਕਾਨੇਰ 'ਚ 32, ਨਾਗੌਰ 'ਚ 26, ਜੈਪੁਰ 'ਚ 22, ਭੀਲਵਾੜਾ 'ਚ 14, ਕੋਟਾ ਅਤੇ ਝੁੰਝੁਨੂੰ 'ਚ 11-11 ਨਵੇਂ ਮਾਮਲੇ ਸਾਹਮਣੇ ਆਏ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।