ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 39 ਹਜ਼ਾਰ ਦੇ ਕਰੀਬ, ਹੁਣ ਤੱਕ 650 ਲੋਕਾਂ ਦੀ ਗਈ ਜਾਨ
Wednesday, Jul 29, 2020 - 12:02 PM (IST)
ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਬੁੱਧਵਾਰ ਨੂੰ 328 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 39 ਹਜ਼ਾਰ ਕੋਲ ਪਹੁੰਚ ਗਈ, ਉੱਥੇ ਹੀ 6 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 650 ਹੋ ਗਈ। ਮੈਡੀਕਲ ਵਿਭਾਗ ਦੀ ਸਵੇਰੇ 10.30 ਵਜੇ ਜਾਰੀ ਰਿਪੋਰਟ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 38 ਹਜ਼ਾਰ 964 ਪਹੁੰਚ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 154 ਮਾਮਲੇ ਅਲਵਰ 'ਚ ਸਾਹਮਣੇ ਆਏ। ਇਸ ਤਰ੍ਹਾਂ ਜੈਪੁਰ 'ਚ 61, ਅਜਮੇਰ 'ਚ 47, ਰਾਜਸਮੰਦ 16, ਭੀਲਵਾੜਾ 13, ਦੌਸਾ 10, ਕੋਟਾ 6, ਝਾਲਾਵਾੜ ਅਤੇ ਬਾਰਾਂ 'ਚ 4-4, ਬਾਂਸਵਾੜਾ 3, ਜਾਲੋਰ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ।
ਇਸ ਨਾਲ ਰਾਜਧਾਨੀ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 5098, ਅਲਵਰ 'ਚ 3515, ਅਜਮੇਰ 'ਚ 1741, ਬਾਂਸਵਾੜਾ 166, ਬਾਰਾਂ 128, ਭੀਲਵਾੜਾ 578, ਦੌਸਾ 304, ਝਾਲਾਵਾੜ 499, ਕੋਟਾ 11417, ਰਾਜਸਮੰਦ 586, ਜਾਲੋਰ 'ਚ 1092 ਹੋ ਗਈ। ਪਾਲੀ ਜ਼ਿਲ੍ਹੇ 'ਚ 3, ਜੋਧਪੁਰ 'ਚ 2, ਜੈਪੁਰ ਅਤੇ ਰਾਜ ਦੇ ਬਾਹਰ ਇਕ-ਇਕ ਵਿਅਕਤੀ ਦੀ ਹੋਰ ਮੌਤ ਹੋਣ ਨਾਲ ਪ੍ਰਦੇਸ਼ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 640 ਪਹੁੰਚ ਗਈ। ਸੂਬੇ 'ਚ 6 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 650 ਪਹੁੰਚ ਗਈ। ਸੂਬੇ 'ਚ ਹੁਣ ਤੱਕ 14 ਲੱਖ 45 ਹਜ਼ਾਰ 240 ਲੋਕਾਂ ਦੇ ਸੈਂਪਲ ਜਾਂਚੇ ਗਏ ਹਨ, ਜਿਨ੍ਹਾਂ 'ਚ 14 ਲੱਖ 2 ਹਜ਼ਾਰ 268 ਨੈਗੇਟਿਵ ਹਨ। 4008 ਲੋਕਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਪ੍ਰਦੇਸ਼ 'ਚ 27 ਹਜ਼ਾਰ 569 ਲੋਕ ਠੀਕ ਹੋ ਚੁਕੇ ਹਨ। ਇਨ੍ਹਾਂ 'ਚੋਂ 26 ਹਜ਼ਾਰ 346 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।