ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 38 ਹਜ਼ਾਰ ਦੇ ਕਰੀਬ, ਹੁਣ ਤੱਕ 640 ਲੋਕਾਂ ਦੀ ਗਈ ਜਾਨ
Tuesday, Jul 28, 2020 - 11:57 AM (IST)
ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਮੰਗਲਵਾਰ ਨੂੰ 406 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 38 ਹਜ਼ਾਰ ਕੋਲ ਪਹੁੰਚ ਗਈ, ਉੱਥੇ ਹੀ 7 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 640 ਹੋ ਗਈ ਹੈ। ਮੈਡੀਕਲ ਵਿਭਾਗ ਦੀ ਸਵੇਰੇ 10.30 ਵਜੇ ਜਾਰੀ ਰਿਪੋਰਟ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 37 ਹਜ਼ਾਰ 970 ਪਹੁੰਚ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 179 ਮਾਮਲੇ ਅਲਵਰ 'ਚ ਸਾਹਮਣੇ ਆਏ। ਇਸੇ ਤਰ੍ਹਾਂ ਅਜਮੇਰ 'ਚ 42, ਨਾਗੌਰ 'ਚ 36, ਭੀਲਵਾੜਾ 'ਚ 26, ਬਾੜਮੇਰ 16, ਕੋਟਾ 15, ਗੰਗਾਨਗਰ 14, ਝੁੰਝੁਨੂੰ 13, ਬਾਂਸਵਾੜਾ 11, ਬਾਰਾਂ 4, ਦੌਸਾ 2 ਅਤੇ ਝਾਲਾਵਾੜ ਅਤੇ ਸਵਾਈਮਾਧੋਪੁਰ 'ਚ 1-1 ਨਵਾਂ ਮਾਮਲਾ ਸਾਹਮਣੇ ਆਇਆ।
ਇਸ ਨਾਲ ਅਲਵਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 3340, ਅਜਮੇਰ 'ਚ 1638, ਬਾਂਸਵਾੜਾ 159, ਬਾਰਾਂ 123, ਬਾੜਮੇਰ 1250, ਭੀਲਵਾੜਾ 537, ਦੌਸਾ 293, ਗੰਗਾਨਗਰ 174, ਝਾਲਾਵਾੜ 492, ਝੁੰਝੁਨੂੰ 591, ਕੋਟਾ 1411, ਨਾਗੌਰ 1353 ਅਤੇ ਸਵਾਈਮਾਧੋਪੁਰ 185 ਹੋ ਗਈ। ਸੂਬੇ 'ਚ ਹੁਣ ਤੱਕ 14 ਲੱਖ 17 ਹਜ਼ਾਰ 882 ਲੋਕਾਂ ਦੇ ਸੈਂਪਲ ਜਾਂਚੇ ਗਏ ਹਨ, ਜਿਨ੍ਹਾਂ 'ਚ 13 ਲੱਖ 74 ਹਜ਼ਾਰ 679 ਨੈਗੇਟਿਵ ਹਨ। 5233 ਲੋਕਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ 26 ਹਜ਼ਾਰ 87 ਲੋਕ ਠੀਕ ਹੋ ਚੁਕੇ ਹਨ। ਇਨ੍ਹਾਂ 'ਚੋਂ 25 ਹਜ਼ਾਰ 706 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।