CM ਅਸ਼ੋਕ ਗਹਿਲੋਤ ਨੇ ਸ਼ਰਧਾ ਕਤਲਕਾਂਡ ਨੂੰ ਦੱਸਿਆ ‘ਹਾਦਸਾ’, ਬੋਲੇ- ਇਹ ਕੋਈ ਨਵੀਂ ਗੱਲ ਨਹੀਂ

11/21/2022 6:11:36 PM

ਨਵੀਂ ਦਿੱਲੀ- ਦਿੱਲੀ ਦੇ ਮਹਿਰੌਲੀ ਇਲਾਕੇ ’ਚ ਵਾਪਰੇ ਸ਼ਰਧਾ ਕਤਲਕਾਂਡ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ’ਚ ਰੋਹ ਹੈ, ਉੱਥੇ ਹੀ ਇਸ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਇਸ ਕਤਲਕਾਂਡ ਨੂੰ ਇਕ ਹਾਦਸਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਤਾਂ ਨਾਂ ਦੇ ਦਿੱਤਾ ਗਿਆ ਹੈ, ਜੁਮਲੇ ਕੱਸੇ ਜਾ ਰਹੇ ਹਨ। ਸਦੀਆਂ ਤੋਂ ਅੰਤਰ-ਜਾਤੀ ’ਚ ਵਿਆਹ ਹੁੰਦੇ ਆਏ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਗਹਿਲੋਤ ਨੇ ਕਿਹਾ ਕਿ ਇਕ ਕੌਮ ਨੂੰ, ਇਕ ਧਰਮ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਅਤੇ ਉਸ ਦੇ ਆਧਾਰ ’ਤੇ ਸਿਆਸਤ ਹੋ ਰਹੀ ਹੈ। ਇਸ ਤਰ੍ਹਾਂ ਦੀ ਸਿਆਸਤ ਤੋਂ ਫਾਇਦਾ ਚੁੱਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ

ਦਰਅਸਲ ਮੁੱਖ ਮੰਤਰੀ ਅਸ਼ੋਕ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ‘ਲਵ ਜੇਹਾਦ’ ਨੂੰ ਹਕੀਕਤ ਮੰਨਦੇ ਹੋ? ਇਸ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਇਹ ਇਕ ਹਾਦਸਾ ਹੈ। ਧਿਆਨ ਰਹੇ ਕਿ ਜਾਤੀ ਜਾਂ ਧਰਮ ਦੇ ਨਾਂ ’ਤੇ ਭੀੜ ਇਕੱਠੀ ਕਰਨਾ ਬਹੁਤ ਆਸਾਨ ਕੰਮ ਹੈ। ਅੱਗ ਲਾਉਣਾ ਤਾਂ ਬਹੁਤ ਹੀ ਆਸਾਨ ਹੈ ਪਰ ਉਸ ਨੂੰ ਬੁਝਾਉਣ ’ਚ ਸਮਾਂ ਲੱਗਦਾ ਹੈ। ਕੋਈ ਘਰ ਬਣਾਉਣਾ ਹੋਵੇ ਤਾਂ ਉਸ ਨੂੰ ਬਣਾਉਣ ’ਚ 2-3 ਸਾਲ ਲੱਗ ਜਾਂਦੇ ਹਨ ਪਰ ਉਸ ਨੂੰ ਆਸਾਨੀ ਨਾਲ ਢਾਹਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’

ਦੱਸਣਯੋਗ ਹੈ ਕਿ ਦੋਸ਼ੀ ਆਫਤਾਬ ਆਮੀਨ ਪੂਨਾਵਾਲਾ ਨੇ 18 ਮਈ ਨੂੰ ਆਪਣੀ ਲਿਵ-ਇਨ-ਪਾਰਟਨਰ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਪ੍ਰੇਮੀ ਨੇ ਉਸ ਦੇ ਸਰੀਰ ਦੇ 35 ਟੁਕੜੇ ਕਰ ਕੇ ਜੰਗਲ ’ਚ ਸੁੱਟ ਦਿੱਤੇ। ਇਨ੍ਹਾਂ ਟੁਕੜਿਆਂ ਨੂੰ ਉਸ ਨੇ 300 ਲੀਟਰ ਦੇ ਫਰਿੱਜ ’ਚ ਰੱਖਿਆ ਸੀ ਅਤੇ ਕਈ ਦਿਨਾਂ ਤੱਕ ਅੱਧੀ ਰਾਤ ਮਗਰੋਂ ਜੰਗਲ ’ਚ ਸੁੱਟਦਾ ਰਿਹਾ ਸੀ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

 

 

 


 


Tanu

Content Editor

Related News