ਉਲਟੀ ਦੇ ਬਹਾਨੇ ਕਾਰ ਤੋਂ ਉਤਰੀ ਲਾੜੀ, ਫਿਰ ਨਦੀ ''ਚ ਮਾਰ ਦਿੱਤੀ ਛਾਲ

Sunday, Jun 14, 2020 - 02:14 PM (IST)

ਉਲਟੀ ਦੇ ਬਹਾਨੇ ਕਾਰ ਤੋਂ ਉਤਰੀ ਲਾੜੀ, ਫਿਰ ਨਦੀ ''ਚ ਮਾਰ ਦਿੱਤੀ ਛਾਲ

ਰਾਜਸਥਾਨ- ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਇਕ ਨਵੀਂ ਵਿਆਹੀ ਲਾੜੀ ਨੇ ਪੁਲ 'ਤੇ ਗੱਡੀ ਰੁਕਵਾ ਕੇ ਚੰਬਲ ਨਦੀ 'ਚ ਛਾਲ ਮਾਰ ਦਿੱਤੀ। ਇਹ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਕੀ ਹੋ ਗਿਆ। ਕੁੜੀ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਸਵਾਈ ਮਾਧੋਪੁਰ ਦੇ ਅੱਲਾਹਪੁਰ ਪਿੰਡ 'ਚ ਧੂਮਧਾਮ ਨਾਲ ਇਕ ਕੁੜੀ ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਕੁੜੀ ਆਪਣੇ ਪਤੀ ਨਾਲ ਪਹਿਲੀ ਵਾਰ ਸਹੁਰੇ ਘਰ ਜਾਣ ਲਈ ਆਪਣੇ ਘਰ ਤੋਂ ਵਿਦਾ ਹੋਈ। ਲਾੜੀ ਨੇ ਚੰਬਲ ਨਦੀ 'ਤੇ ਬਣੇ ਪੁਲ 'ਤੇ ਉਲਟੀ ਹੋਣ ਦੇ ਬਹਾਨੇ ਬੋਲੈਰੋ ਗੱਡੀ ਰੁਕਵਾ ਦਿੱਤੀ। ਕੁੜੀ ਗੱਡੀ ਤੋਂ ਬਾਹਰ ਨਿਕਲੀ ਅਤੇ ਜਦੋਂ ਤੱਕ ਲੋਕ ਕੁਝ ਸਮੇਂ ਪਾਉਂਦੇ ਉਸ ਨੇ ਪੁਲ ਦੀ ਰੇਲਿੰਗ ਤੋਂ ਨਦੀ 'ਚ ਛਾਲ ਮਾਰ ਦਿੱਤੀ। ਇਹ ਦੇਖ ਕੇ ਲਾੜਾ ਅਤੇ ਉਸ ਦੇ ਸਾਥੀ ਚੀਕਣ ਲੱਗੇ, ਜਿਸ ਨੂੰ ਸੁਣ ਕੇ ਉੱਥੇ ਸਥਾਨਕ ਲੋਕ ਜਮ੍ਹਾ ਹੋ ਗਏ। ਪੁਲਸ ਵੀ ਮੌਕੇ 'ਤੇ ਪਹੁੰਚ ਗਈ।

PunjabKesariਪੁਲਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੋਤਾਖੋਰਾਂ ਨੂੰ ਕਿਸ਼ਤੀ ਰਾਹੀਂ ਨਦੀ 'ਚ ਉਤਾਰਿਆ ਜੋ ਲਾੜੀ ਦੀ ਖੋਜ 'ਚ ਜੁਟ ਗਏ। ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਲਾੜੀ ਦਾ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲਿਆਂ ਅਨੁਸਾਰ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਅਤੇ ਵਿਆਹ ਦੌਰਾਨ ਉਹ ਬੇਹੱਦ ਖੁਸ਼ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁੜੀ ਆਪਣੇ ਪਤੀ ਨਾਲ ਵਿਆਹ 'ਚ ਬਹੁਤ ਡਾਂਸ ਕੀਤਾ ਸੀ। ਜਿਸ ਪੁਲ ਤੋਂ ਕੁੜੀ ਨੇ ਛਾਲ ਲਾਈ, ਉਸ ਨੂੰ ਚੰਬਲ ਪੁਲ ਕਿਹਾ ਜਾਂਦਾ ਹੈ, ਜੋ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਸਰਹੱਦ 'ਤੇ ਚੰਬਲ ਨਦੀ ਦੇ ਉੱਪਰ ਬਣਿਆ ਹੈ। ਇਸ ਕਾਰਨ ਸੂਚਨਾ ਮਿਲਣ 'ਤੇ ਰਾਜਸਥਾਨ ਦੇ ਖੰਡਾਰ ਥਾਣੇ ਦੀ ਪੁਲਸ ਅਤੇ ਮੱਧ ਪ੍ਰਦੇਸ਼ ਦੀ ਸਾਮਰਸਾ ਚੌਕੀ ਪੁਲਸ ਵੀ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਈ ਹੈ।


author

DIsha

Content Editor

Related News