ਰਾਜਸਥਾਨ ’ਚ BSP ਨੂੰ ਵੱਡਾ ਝਟਕਾ, ਸਾਰੇ 6 ਵਿਧਾਇਕ ਕਾਂਗਰਸ ’ਚ ਸ਼ਾਮਲ

09/17/2019 12:52:11 AM

ਜੈਪੁਰ– ਰਾਜਸਥਾਨ ’ਚ  ਸਰਕਾਰ ਤੇ ਪੰਚਾਇਤ ਚੋਣ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਸਾਰੇ 6 ਵਿਧਾਇਕ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਸੋਮਵਾਰ ਨੂੰ ਪੂਰਾ ਬਸਪਾ ਵਿਧਾਇਕ ਦਲ ਕਾਂਗਰਸ ’ਚ ਸ਼ਾਮਲ ਹੋ ਗਿਆ। ਬਸਪਾ ਵਿਧਾਇਕਾਂ ਨੇ ਵਿਧਾਨ ਸਭਾ ਪ੍ਰਧਾਨ ਸੀ.ਪੀ. ਜੋਸ਼ੀ ਨੂੰ ਅਭੇਦ ਪੱਤਰ ਸੌਂਪ ਦਿੱਤਾ ਹੈ।

ਬਸਪਾ ਵਿਧਾਇਕ ਵਾਜਿਬ ਅਲੀ ਨੇ ਕਿਹਾ ਕਿ ਰਾਜਸਥਾਨ ’ਚ ਬਸਪਾ ਦੇ 6 ਵਿਧਾਇਕ ਸਨ। ਅੱਜ ਅਸੀਂ ਸਾਰਿਆਂ ਨੇ ਕਾਂਗਰਸ ਜੁਆਇਨ ਕਰ ਲਈ ਹੈ। ਅਸੀਂ ਬਸਪਾ ਵਿਧਾਇਕ ਦਲ ਦੇ ਕਾਂਗਰਸ ’ਚ ਅਭੇਦ ਪੱਤਰ ਵਿਧਾਨ ਸਭਾ ਪ੍ਰਧਾਨ ਨੂੰ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਫਿਰਕੂ ਤਾਕਤਾਂ ਨਾਲ ਮੁਕਾਬਲੇ ਲਈ ਅਸੀਂ ਸਾਰੇ 6 ਵਿਧਾਇਕਾਂ ਨੇ ਕਾਂਗਰਸ ਜੁਆਇਨ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਬਾਅਦ ਪ੍ਰਦੇਸ਼ ’ਚ ਸਰਕਾਰ ਤੇ ਪੰਚਾਇਤ ਚੋਣ ਹੋਣੇ ਹਨ। ਚੋਣ ਤੋਂ ਪਹਿਲਾਂ ਸਾਰੇ ਵਿਧਾਇਕਾਂ ਦਾ ਪਾਰਟੀ ਛੱਡਣਾ ਬਸਪਾ ਲਈ ਬਹੁਤ ਵੱਡਾ ਝਟਕਾ ਹੈ।


Related News