ਰਾਜਸਥਾਨ ਦੀਆਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ''ਚ ਭਾਜਪਾ ਨੇ ਹਾਸਲ ਕੀਤੀ ਹੂੰਝਾ ਫੇਰ ਜਿੱਤ

Tuesday, Sep 22, 2026 - 11:50 AM (IST)

ਰਾਜਸਥਾਨ ਦੀਆਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ''ਚ ਭਾਜਪਾ ਨੇ ਹਾਸਲ ਕੀਤੀ ਹੂੰਝਾ ਫੇਰ ਜਿੱਤ

ਜੈਪੁਰ : ਰਾਜਸਥਾਨ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 197 ਸੰਸਥਾਵਾਂ ਦੇ ਮੁਖੀਆਂ ਲਈ ਚੋਣ ਜਿੱਤ ਲਈ ਹੈ। ਸੋਮਵਾਰ ਨੂੰ 273 ਸਥਾਨਕ ਸੰਸਥਾਵਾਂ ਦੇ ਮੁਖੀਆਂ ਲਈ ਹੋਈ ਵੋਟਿੰਗ ਤੋਂ ਬਾਅਦ ਹੋਈ ਵੋਟਾਂ ਦੀ ਗਿਣਤੀ ਵਿੱਚ ਭਾਜਪਾ ਨੇ ਹੁਣ ਤੱਕ ਐਲਾਨੇ ਗਏ 301 ਵਿੱਚੋਂ 197 ਮੁਖੀਆਂ ਨੂੰ ਚੁਣ ਕੇ ਆਪਣਾ ਝੰਡਾ ਲਹਿਰਾਇਆ ਹੈ। ਕੁੱਲ 309 ਨਗਰ ਨਿਗਮਾਂ ਵਿੱਚੋਂ 305 ਸੰਸਥਾਵਾਂ ਦੇ ਨਤੀਜੇ ਐਲਾਨੇ ਗਏ, ਜਿਨ੍ਹਾਂ ਵਿੱਚੋਂ ਭਾਜਪਾ ਨੇ 197 'ਤੇ ਜਿੱਸ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ : 13 ਕਰੋੜ ਦੀ ਕਾਰ ! Rolls-Royce 'ਚ ਲਾਲਬਾਗਚਾ ਰਾਜਾ ਪੰਡਾਲ ਪੁੱਜੀ ਇਹ MLA, ਦੇਖਦੇ ਰਹਿ ਗਏ ਲੋਕ

ਇਨ੍ਹਾਂ ਸੰਸਥਾਵਾਂ ਵਿੱਚ ਕਾਂਗਰਸ ਨੇ 94 ਸੰਸਥਾਵਾਂ ਵਿੱਚ ਆਪਣਾ ਮੁਖੀ ਚੁਣਿਆ ਹੈ ਅਤੇ ਆਮ ਆਦਮੀ ਪਾਰਟੀ, ਰਾਸ਼ਟਰੀ ਲੋਕਤੰਤਰਿਕ ਪਾਰਟੀ (ਆਰਐਲਪੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਆਈ-ਐਮ) ਨੇ ਇੱਕ-ਇੱਕ ਮੁਖੀ ਚੁਣਿਆ ਹੈ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ ਸੱਤ ਸੰਸਥਾਵਾਂ ਵਿੱਚ ਮੁਖੀ ਚੁਣੇ ਹਨ। ਇਨ੍ਹਾਂ 301 ਸੰਸਥਾਵਾਂ ਵਿੱਚ ਬਿਨਾਂ ਮੁਕਾਬਲਾ ਚੁਣੇ ਗਏ 32 ਸੰਸਥਾਵਾਂ ਦੇ ਮੁਖੀ ਵੀ ਸ਼ਾਮਲ ਹਨ। ਅੱਜ ਦੇ ਨਤੀਜਿਆਂ ਵਿੱਚ ਚਾਰ ਸੰਸਥਾਵਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ।

ਇਹ ਵੀ ਪੜ੍ਹੋ : ਸਾਬਣ, ਸ਼ੈਂਪੂ ਤੇ ਟੂਥਪੇਸਟ ਵਰਗੀਆਂ ਚੀਜ਼ਾਂ 'ਤੇ ਕੱਸਣ ਜਾ ਰਿਹੈ ਸ਼ਿਕੰਜਾ ! ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਜ਼ਿਕਰਯੋਗ ਹੈ ਕਿ 309 ਨਗਰ ਨਿਗਮਾਂ ਲਈ ਵੋਟਾਂ 9 ਅਤੇ 11 ਸਤੰਬਰ ਨੂੰ ਦੋ ਪੜਾਵਾਂ ਵਿੱਚ ਪਈਆਂ ਸਨ ਅਤੇ ਗਿਣਤੀ 14 ਸਤੰਬਰ ਨੂੰ ਹੋਈ ਸੀ। ਇਨ੍ਹਾਂ ਵਿੱਚ ਵੋਟਾਂ ਦੀ ਗਿਣਤੀ ਵਾਲੇ ਦਿਨ ਜੈਪੁਰ, ਜੋਧਪੁਰ, ਕੋਟਾ ਨਗਰ ਨਿਗਮ ਅਤੇ ਕੋਟਾ ਜ਼ਿਲ੍ਹੇ ਦੇ ਸੁਕੇਤ ਨਗਰਪਾਲਿਕਾ ਵਿੱਚ ਈਵੀਐਮ ਵਿੱਚ ਤਕਨੀਕੀ ਨੁਕਸ ਕਾਰਨ 16 ਸਤੰਬਰ ਨੂੰ ਦੁਬਾਰਾ ਵੋਟਿੰਗ ਹੋਈ, ਇਸ ਲਈ ਇਨ੍ਹਾਂ ਚਾਰਾਂ ਸੰਸਥਾਵਾਂ ਦੇ ਮੇਅਰ ਅਤੇ ਚੇਅਰਮੈਨ ਦੀ ਚੋਣ 25 ਸਤੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : ਦਿੱਲੀ ਦੀ ਰੋਹਿਣੀ ਜੇਲ੍ਹ ’ਚ ਖੂਨੀ ਵਾਰਦਾਤ; ਤੰਬਾਕੂ ਲਈ ਕੈਦੀ ਦਾ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News