ਖਾਟੂ ਸ਼ਾਮਜੀ ਮੰਦਰ ਤੋਂ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 6 ਦੀ ਮੌਤ

Monday, Sep 11, 2023 - 12:41 PM (IST)

ਖਾਟੂ ਸ਼ਾਮਜੀ ਮੰਦਰ ਤੋਂ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 6 ਦੀ ਮੌਤ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ 'ਚ ਦੇਰ ਰਾਤ ਇਕ ਭਿਆਨਕ ਹਾਦਸੇ 'ਚ 2 ਪਰਿਵਾਰਾਂ ਦੇ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਰੂਪਬਾਸ ਥਾਣਾ ਖੇਤਰ 'ਚ ਇਹ ਹਾਦਸਾ ਐਤਵਾਰ ਦੇਰ ਰਾਤ ਕਰੀਬ ਇਕ ਵਜੇ ਇਕ ਕਾਰ ਅਤੇ ਨਿੱਜੀ ਬੱਸ ਦੀ ਟੱਕਰ ਕਾਰਨ ਹੋਇਆ। ਪੀੜਤ ਖਾਟੂ ਸ਼ਾਮਜੀ ਮੰਦਰ (ਸੀਕਰ) ਤੋਂ ਧੌਲਪੁਰ ਜ਼ਿਲ੍ਹੇ 'ਚ ਆਪਣੇ ਘਰ ਪਰਤ ਰਹੇ ਸਨ। ਥਾਣਾ ਇੰਚਾਰਜ ਬਨੇ ਸਿੰਘ ਨੇ ਦੱਸਿਆ ਕਿ ਮੌਕੇ 'ਤੇ 2 ਸਾਂਡ ਵੀ ਮ੍ਰਿਤਕ ਮਿਲੇ ਹਨ ਅਤੇ ਪਹਿਲੀ ਨਜ਼ਰ ਸਾਂਡਾਂ ਦੇ ਆਪਸ 'ਚ ਲੜਨ ਕਾਰਨ ਇਹ ਹਾਦਸਾ ਹੋਇਆ ਹੈ।

ਇਹ ਵੀ ਪੜ੍ਹੋ : ਠਾਣੇ 'ਚ ਲਿਫ਼ਟ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 7 ਹੋਈ, ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਪਿਚਕ ਗਈ। ਬਨੇ ਸਿੰਘ ਨੇ ਦੱਸਿਆ ਕਿ ਇਸ ਹਾਦਸੇ 'ਚ ਹਰੇਂਦਰ ਸਿੰਘ (32), ਉਨ੍ਹਾਂ ਦੀ ਪਤਨੀ ਮਮਤਾ (30), ਉਨ੍ਹਾਂ ਦੀ ਧੀ ਜਾਨ੍ਹਵੀ (6), ਮਮਤਾ ਦੀ ਭੈਣ ਸੁਧਾ (35), ਉਨ੍ਹਾਂ ਦੇ ਪਤੀ ਸੰਤੋਸ਼ (37) ਅਤੇ ਉਨ੍ਹਾਂ ਦੇ ਪੁੱਤ ਅਨੁਜ (5) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਪੁਲਸ ਥਾਣੇ ਨੇੜੇ ਹੋਇਆ ਅਤੇ ਟੱਕਰ ਦੇ ਤੁਰੰਤ ਬਾਅਦ ਪੁਲਸ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਪੀੜਤਾਂ ਨੂੰ ਸਪਤਾਲ ਪਹੁੰਚਾਇਆ ਪਰ ਉਨ੍ਹਾਂ 'ਚੋਂ 6 ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਹਾਦਸੇ 'ਚ 2 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਆਇਸ਼ਾ (16) ਅਤੇ ਭਾਵੇਸ਼ (15) ਵਜੋਂ ਕੀਤੀ ਗਈ ਹੈ ਅਤੇ ਕਾਰ ਸਵਾਰ ਇਕ ਸਾਲਾ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News