ਕਾਰ ਅਤੇ ਟਰਾਲੇ ''ਚ ਹੋਈ ਭਿਆਨਕ ਟੱਕਰ, ਪੁਲਸ ਕਾਂਸਟੇਬਲ ਸਮੇਤ 4 ਲੋਕਾਂ ਦੀ ਮੌਤ
Wednesday, Jun 07, 2023 - 10:40 AM (IST)
ਜੈਪੁਰ- ਰਾਜਸਥਾਨ ਦੇ ਸੀਕਰ ਨੇੜੇ ਬੁੱਧਵਾਰ ਸਵੇਰੇ ਹੋਏ ਇਕ ਸੜਕ ਹਾਦਸੇ 'ਚ ਇਕ ਪੁਲਸ ਕਾਂਸਟੇਬਲ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਤਿਹਪੁਰ ਸਦਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਾਲਾਸਰ-ਫਤਿਹਪੁਰ ਮਾਰਗ 'ਤੇ ਤੜਕੇ ਲੱਗਭਗ 5 ਵਜੇ ਵਾਪਰਿਆ, ਜਿਸ 'ਚ ਇਕ ਕਾਰ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਗਈ।
ਅਧਿਕਾਰੀ ਮੁਤਾਬਕ ਹਾਦਸੇ 'ਚ ਕਾਰ 'ਚ ਸਵਾਰ ਪੁਲਸ ਕਾਂਸਟੇਬਲ ਰੇਵੰਤਰਾਮ ਅਤੇ ਤਿੰਨ ਹੋਰ ਨੌਜਵਾਨਾਂ- ਤੇਜਾਰਾਮ, ਸ਼ਾਹਰੁਖ ਅਤੇ ਰਿਆਜ਼ ਦੀ ਮੌਤ ਹੋ ਗਈ। ਇਹ ਚਾਰੋਂ ਜੋਧਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।