ਸਨਸਨੀਖੇਜ਼ ਵਾਰਦਾਤ; 6 ਮਹੀਨੇ ਦੀ ਬੱਚੀ ਸਮੇਤ ਪੂਰੇ ਪਰਿਵਾਰ ਦਾ ਕਤਲ ਕਰ ਸਾੜੀਆਂ ਲਾਸ਼ਾਂ

Wednesday, Jul 19, 2023 - 12:58 PM (IST)

ਸਨਸਨੀਖੇਜ਼ ਵਾਰਦਾਤ; 6 ਮਹੀਨੇ ਦੀ ਬੱਚੀ ਸਮੇਤ ਪੂਰੇ ਪਰਿਵਾਰ ਦਾ ਕਤਲ ਕਰ ਸਾੜੀਆਂ ਲਾਸ਼ਾਂ

ਜੋਧਪੁਰ- ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੇ ਸਮੂਹਿਕ ਕਤਲਕਾਂਡ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੰਨਾ ਹੀ ਨਹੀਂ ਹੈਵਾਨਾਂ ਨੇ ਕਤਲ ਮਗਰੋਂ ਲਾਸ਼ਾਂ ਨੂੰ ਸਾੜ ਦਿੱਤਾ। ਪੁਲਸ ਨੇ ਖ਼ਦਸ਼ਾ ਜਤਾਇਆ ਕਿ ਇਨ੍ਹਾਂ ਲੋਕਾਂ ਦਾ ਪਹਿਲਾਂ ਕਤਲ ਕੀਤਾ ਗਿਆ ਅਤੇ ਬਾਅਦ ਵਿਚ ਲਾਸ਼ਾਂ ਨੂੰ ਸਾੜਿਆ ਗਿਆ। ਪੁਲਸ ਅਧਿਕਾਰੀ (ਐੱਸ. ਪੀ.) ਧਰਮਿੰਦਰ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਓਸੀਆ ਇਲਾਕੇ ਦੇ ਚੇਰਾਈ ਪਿੰਡ 'ਚ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੀ ਕਰ ਰਹੀ ਹੈ।

ਘਟਨਾ ਦੇਰ ਰਾਤ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ। ਸਵੇਰੇ ਜਦੋਂ ਆਂਢ-ਗੁਆਂਢ ਦੇ ਲੋਕਾਂ ਨੇ ਘਰ ਵਿਚੋਂ ਧੂੰਆਂ ਉਠਦੇ ਵੇਖਿਆ ਤਾਂ ਇਸ ਸਨਸਨੀ ਘਟਨਾ ਦਾ ਖ਼ੁਲਾਸਾ ਹੋਇਆ। ਮ੍ਰਿਤਕਾਂ ਵਿਚ ਪੂਨਾਰਾਮ, ਉਸ ਦੀ ਪਤਨੀ ਭੰਵਰੀ, ਨੂੰਹ ਧਾਪੂ ਦੀਆਂ ਲਾਸ਼ਾਂ 30 ਫ਼ੀਸਦੀ ਤੱਕ ਸੜੀਆਂ ਹੋਈਆਂ ਮਿਲੀਆਂ। ਉੱਥੇ ਹੀ ਧਾਪੂ ਦੀ 6 ਮਹੀਨੇ ਦੀ ਧੀ ਦੀ ਲਾਸ਼ ਪੂਰੀ ਤਰ੍ਹਾਂ ਸੜੀ ਹੋਈ ਮਿਲੀ। ਫ਼ਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।


author

Tanu

Content Editor

Related News