ਰਾਜਸਥਾਨ ''ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, 15 ਸਾਲਾ ਕੁੜੀ ਨੇ 9 ਸਾਲਾ ਭਤੀਜੀ ਦਾ ਸਿਰ ਵੱਢਿਆ

Monday, Aug 01, 2022 - 05:53 PM (IST)

ਰਾਜਸਥਾਨ ''ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, 15 ਸਾਲਾ ਕੁੜੀ ਨੇ 9 ਸਾਲਾ ਭਤੀਜੀ ਦਾ ਸਿਰ ਵੱਢਿਆ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ 'ਚ ਸੋਮਵਾਰ ਨੂੰ ਦਿਲ ਦਹਿਲਾਉਣ ਵਾਲੀ ਇਕ ਘਟਨਾ ਸਾਹਮਣੇ ਆਈ। ਇੱਥੇ 15 ਸਾਲਾ ਇਕ ਕੁੜੀ ਨੇ ਆਪਣੀ 9 ਸਾਲਾ ਭਤੀਜੀ ਦਾ ਸਿਰ ਤਲਵਾਰ ਨਾਲ ਵੱਢ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ੀ ਕੁੜੀ 2 ਦਿਨਾਂ ਤੋਂ 'ਆਮ ਰਵੱਈਆ ਨਹੀਂ' ਕਰ ਰਹੀ ਸੀ ਅਤੇ ਉਹ ਤੇ ਉਸ ਦੇ ਪਰਿਵਾਰ ਦਸ਼ਾ ਮਾਤਾ ਦੀ ਪੂਜਾ ਕਰ ਰਹੇ ਸਨ ਅਤੇ ਉਨ੍ਹਾਂ ਸਾਰਿਆਂ ਨੇ ਆਪਣੇ ਕਮਰੇ 'ਚ ਮੂਰਤੀ ਵੀ ਸਥਾਪਤ ਕਰ ਰੱਖੀ ਸੀ। ਚਿਤਰੀ ਥਾਣੇ ਦੇ ਐੱਸ.ਐੱਚ.ਓ. ਗੋਵਿੰਦ ਸਿੰਘ ਨੇ ਦੱਸਿਆ,''ਸੋਮਵਾਰ ਤੜਕੇ ਕਰੀਬ 3 ਵਜੇ ਕੁੜੀ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਮੌਜੂਦਗੀ 'ਚ ਭੜਕ ਗਈ ਅਤੇ ਉਸ ਨੇ ਤਲਵਾਰ ਚੁੱਕ ਲਈ। ਪਰਿਵਾਰ ਵਾਲੇ ਘਬਰਾ ਕੇ ਉੱਥੋਂ ਦੌੜ ਗਏ। ਦੋਸ਼ੀ ਕੜੀ ਤਲਵਾਰ ਲਹਿਰਾਉਂਦੇ ਹੋਏ ਦੂਜੇ ਕਮਰੇ 'ਚ ਵੜ ਗਈ ਅਤੇ ਉਸ ਨੇ 9 ਸਾਲਾ ਭਤੀਜੀ ਵਰਸ਼ਾ ਦਾ ਸਿਰ ਵੱਢ ਦਿੱਤਾ।''

ਇਹ ਵੀ ਪੜ੍ਹੋ : ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ

ਸਾਗਵਾਰਾ ਦੇ ਖੇਤਰ ਅਧਿਕਾਰੀ ਨਰਪਤ ਸਿੰਘ ਨੇ ਦੱਸਿਆ ਕਿ ਦੋਸ਼ੀ ਕੁੜੀ 10ਵੀਂ ਦੀ ਵਿਦਿਆਰਥਣ ਹੈ ਅਤੇ ਹੋਸਟਲ 'ਚ ਰਹਿੰਦੀ ਹੈ। ਉਹ ਕੁਝ ਦਿਨ ਪਹਿਲਾਂ ਘਰ ਆਈ ਸੀ। ਉਨ੍ਹਾਂ ਕਿਹਾ,''ਅਚਾਨਕ ਉਸ ਦੇ ਰਵੱਈਏ 'ਚ ਤਬਦੀਲੀ ਆ ਗਈ। ਉਹ ਆਮ ਰਵੱਈਆ ਨਹੀਂ ਕਰ ਰਹੀ ਸੀ ਅਤੇ ਅਜਿਹਾ ਲੱਗਦਾ ਹੈ ਕਿ ਉਸ ਨੂੰ ਇਲਾਜ ਦੀ ਜ਼ਰੂਰਤ ਹੈ। ਪਰਿਵਾਰ ਨੇ ਦੱਸਿਆ ਕਿ ਉਸ ਨੇ 2 ਦਿਨਾਂ ਤੱਕ ਪੂਜਾ ਕਾਰਨ ਕੁਝ ਵੀ ਨਹੀਂ ਖਾਧਾ ਸੀ।'' ਥਾਣਾ ਇੰਚਾਰਜ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਫੋਰੈਂਸਿਕ ਸਾਇੰਸ ਲੈਬੋਰੇਟਰੀ (ਐੱਫ.ਐੱਸ.ਐੱਲ.) ਦੀ ਇਕ ਟੀਮ ਮੌਕੇ 'ਤੇ ਸਬੂਤ ਜੁਟਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਇਸ ਸਾਲ ਡੇਂਗੂ ਦੇ ਹੁਣ ਤੱਕ 169 ਮਾਮਲੇ ਆਏ ਸਾਹਮਣੇ, 2017 ਦੇ ਬਾਅਦ ਤੋਂ ਸਭ ਤੋਂ ਵੱਧ


author

DIsha

Content Editor

Related News