ਵਾਰਾਣਸੀ ਪਹੁੰਚੇ ਸ਼੍ਰੀਲੰਕਾ ਦੇ PM ਰਾਜਪਕਸ਼ੇ, ਕਾਸ਼ੀ ਵਿਸ਼ਵਨਾਥ ਮੰਦਰ ''ਚ ਕੀਤੀ ਪੂਜਾ
Sunday, Feb 09, 2020 - 03:16 PM (IST)

ਵਾਰਾਣਸੀ —ਭਾਰਤ ਦੌਰੇ 'ਤੇ ਆਏ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅੱਜ ਭਾਵ ਐਤਵਾਰ ਨੂੰ ਵਰਾਣਸੀ ਪਹੁੰਚੇ। ਪੀ.ਐੱਮ. ਰਾਜਪਕਸ਼ੇ ਲਾਲ ਬਹਾਦੁਰ ਸ਼ਾਸਤਰੀ ਅੰਤਰਾਰਾਸ਼ਟਰੀ ਏਅਰਪੋਰਟ ਤੋਂ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪੂਜਾ ਕੀਤੀ। ਕਾਸ਼ੀ ਵਿਸ਼ਵਨਾਥ ਮੰਦਰ ਦੇ ਮੁਖੀ ਅਰਚਕ ਡਾ ਸ਼੍ਰੀਕਾਂਤ ਮਿਸ਼ਰਾ ਨੇ ਉਨ੍ਹਾਂ ਨੂੰ ਵਿਸ਼ੇਸ਼ ਪੂਜਨ ਕਰਵਾਇਆ। ਬਾਬਾ ਦਰਬਾਰ 'ਚ ਪੂਜਨ ਤੋਂ ਬਾਅਦ ਉਹ ਸ਼੍ਰੀ ਕਾਲ ਭੈਰਵ ਮੰਦਰ 'ਚ ਦਰਸ਼ਨ ਕਰਨ ਪਹੁੰਚੇ, ਜਿੱਥੇ ਉਹ ਬਾਬਾ ਦੀ ਆਰਤੀ 'ਚ ਸ਼ਾਮਲ ਹੋਏ। ਰਾਜਪਕਸ਼ੇ ਇਸ ਤੋਂ ਬਾਅਦ ਆਰਾਮ ਕਰਨ ਲਈ ਹੋਟਲ ਤਾਜ ਰਵਾਨਾ ਹੋਏ। ਸ਼ਾਮ ਨੂੰ ਪੀ.ਐੱਮ ਰਾਜਪਕਸ਼ੇ ਸਾਰਨਾਥ ਜਾਣਗੇ।
ਦੱਸਣਯੋਗ ਹੈ ਕਿ ਪੰਜ ਦਿਨਾਂ ਦੀ ਯਾਤਰਾ 'ਤੇ ਭਾਰਤ ਆਏ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਅੱਜ ਇੱਕ ਦਿਨ ਲਈ ਵਾਰਾਣਸੀ ਗਏ। ਇਹ ਵੀ ਦੱਸਿਆ ਜਾਂਦਾ ਹੈ ਕਿ ਨਵੰਬਰ 2019 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਹਿੰਦਰਾ ਰਾਜਪਕਸ਼ੇ ਦਾ ਇਹ ਪਹਿਲਾ ਭਾਰਤੀ ਦੌਰਾ ਹੈ।