ਕਲਾਕਾਰ ਨੇ ਬਣਾਈ ਕੋਰੋਨਾ ਵਾਇਰਸ ਯੋਧਾ ਗਣੇਸ਼ ਦੀ ਮੂਰਤੀ, ਲੋਕਾਂ ਨੂੰ ਕਰ ਰਿਹੈ ਜਾਗਰੂਕ

08/10/2020 1:22:59 PM

ਕੋਇੰਬਟੂਰ— ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਦੇ ਇਕ ਲਘੂ ਕਲਾਕਾਰ ਨੇ ਗਣੇਸ਼ ਚਤੁਰਥੀ ਨੂੰ ਧਿਆਨ ਵਿਚ ਰੱਖਦਿਆਂ 'ਕੋਰੋਨਾ ਵਾਇਰਸ ਯੋਧਾ ਗਣੇਸ਼ ਦੀ ਮੂਰਤੀ' ਬਣਾਈ ਹੈ। ਇਸ ਕਲਾਕਾਰ ਦਾ ਨਾਂ ਰਾਜਾ ਹੈ, ਜਿਸ ਨੇ ਇਹ ਖੂਬਸੂਰਤ ਮੂਰਤੀ ਬਣਾਈ ਹੈ। ਰਾਜਾ ਦਾ ਕਹਿਣਾ ਹੈ ਕਿ ਮੈਂ ਲੋਕਾਂ 'ਚ ਕੋਵਿਡ-19 ਮਹਾਮਾਰੀ ਬਾਰੇ ਜਾਗਰੂਕਤਾਂ ਫੈਲਾਉਣ ਲਈ ਗਣੇਸ਼ ਦੀ ਮੂਰਤੀ ਬਣਾਈ ਹੈ। 

PunjabKesari

ਰਾਜਾ ਵਲੋਂ ਬਣਾਈ ਗਈ ਲਘੂ ਮੂਰਤੀ ਵਿਚ ਭਗਵਾਨ ਗਣੇਸ਼ ਨੂੰ ਇਕ ਕੋਰੋਨਾ ਯੋਧਾ ਦੇ ਰੂਪ ਵਿਚ ਦਿਖਾਇਆ ਗਿਆ ਹੈ, ਜੋ ਕਿ ਕੋਰੋਨਾ ਵਾਇਰਸ ਨੂੰ ਮਾਰ ਰਹੇ ਹਨ ਅਤੇ ਇਕ ਕੋਰੋਨਾ ਵਾਰਡ 'ਚ ਰੋਗੀਆਂ ਦੀ ਰੱਖਿਆ ਕਰ ਰਹੇ ਹਨ। ਇਸ ਤੋਂ ਇਲਾਵਾ ਲਘੂ ਮੂਰਤੀ ਵਿਚ ਦੱਖਣੀ ਫਿਲਮ ਦੇ ਚਰਿੱਤਰ 'ਬਾਹੁਬਲੀ' ਨੂੰ ਇਕ ਵਿਸ਼ਾਲ ਸਾਬਣ ਫੜੇ ਹੋਏ ਦਿਖਾਇਆ ਗਿਆ ਹੈ ਅਤੇ ਸਾਬਣ ਨਾਲ ਹੱਥ ਧੋਵੋ ਦਾ ਸੰਦੇਸ਼ ਦਿੱਤਾ  ਗਿਆ ਹੈ।

PunjabKesari

ਰਾਜਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਬਾਰੇ ਜਨਤਾ ਵਿਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਵਿਚ 'ਕੋਰੋਨਾ ਵਾਇਰਸ ਯੋਧਾ ਗਣੇਸ਼ ਦੀ ਮੂਰਤੀ' ਬਣਾਈ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਰ ਸਾਲ ਮੈਂ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਵਾਤਾਵਰਣ ਅਨੁਸਾਰ ਸਦਭਾਵਨਾ ਵਰਗੇ ਸਮਾਜਿਕ ਸੰਦੇਸ਼ ਨਾਲ ਡਿਜ਼ਾਈਨ ਕਰਦਾ ਸੀ ਅਤੇ ਇਸ ਸਾਲ ਮੈਂ ਲੋਕਾਂ 'ਚ ਕੋਵਿਡ-19 ਬਾਰੇ ਜਾਗਰੂਕਤਾ ਫੈਲਾਉਣ ਬਾਰੇ ਸੋਚਿਆ।

PunjabKesari


Tanu

Content Editor

Related News