ਰਾਜ ਬੱਬਰ ਦਾ ਪੀ. ਐੈੱਮ. ''ਤੇ ਹਮਲਾ, ਕਿਹਾ ਆਪਣੇ ਅੰਦਰ ਝਾਕ ਕੇ ਦੇਖਣ ਮੋਦੀ
Friday, Dec 15, 2017 - 02:34 PM (IST)

ਆਗਰਾ— ਆਗਰਾ 'ਚ ਬੁੱਧਵਾਰ ਨੂੰ ਪਾਰਟੀ ਦੇ ਇਕ ਅਧਿਕਾਰੀ ਦੇ ਘਰ 'ਚ ਸ਼ੌਕ ਸਭਾ 'ਚ ਪ੍ਰਦੇਸ਼ ਅਧਿਕਾਰੀ ਰਾਜ ਬੱਬਰ ਪਹੁੰਚੇ ਸਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਰਾਜ ਬੱਬਰ ਨੇ ਪੀ. ਐੈੱਮ. ਮੋਦੀ ਅਤੇ ਗੁਜਰਾਤ ਦੇ ਵਿਕਾਸ ਮਾਡਲ 'ਤੇ ਖੂਬ ਹੱਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਿਤੇ ਵਿਕਾਸ ਮਾਡਲ ਦੀ ਪੋਲ ਨਾ ਖੋਲ ਦੇਣ। ਇਸ ਲਈ ਭਾਜਪਾ ਕੇਂਦਰ ਅਤੇ ਯੂ. ਪੀ. ਸਰਕਾਰ ਦੇ ਮੰਤਰੀਆਂ ਨੂੰ ਗੁਜਰਾਤ ਚੋਣ ਦੀਆਂ ਚੋਣ ਪ੍ਰਚਾਰ 'ਚ ਉਤਾਰ ਦਿੱਤਾ ਹੈ।
ਉਨ੍ਹਾਂ ਨੇ ਇਸ 'ਤੇ ਨਾਲ ਹੀ ਕਿਹਾ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਜਿਸ ਗੁਜਰਾਤ ਵਿਕਾਸ ਮਾਡਲ ਦੀ ਗੱਲ ਕਰਦੇ ਹਨ, ਉਹ ਜ਼ਮੀਨ 'ਤੇ ਤਾਂ ਨਜ਼ਰ ਨਹੀਂ ਆਇਆ ਪਰ ਚੋਣ ਪ੍ਰਚਾਰ ਦੇ ਆਖਿਰੀ ਦਿਨ ਪੀ. ਐੈੱਮ. ਉਸ ਮਾਡਲ ਨੂੰ ਜਹਾਜ ਬਣਾ ਕੇ ਹਵਾ 'ਚ ਉਡਾਉਂਦੇ ਨਜ਼ਰ ਆਉਣਗੇ।
ਰਾਜ ਬੱਬਰ ਨੇ ਕਿਹਾ ਹੈ ਕਿ ਪੀ. ਐੈੱਮ. ਮੋਦੀ ਖੁਦ ਆਪਣੀ ਗਰਿਮਾ ਗਿਰਾ ਰਹੇ ਹਨ। ਉਨ੍ਹਾਂ ਨੂੰ ਇਹ ਸਭ ਸ਼ੌਭਾ ਨਹੀਂ ਦਿੰਦਾ। ਉਨ੍ਹਾਂ ਨੂੰ ਪਹਿਲਾਂ ਆਪਣੇ ਅੰਦਰ ਦੇਖਣਾ ਚਾਹੀਦਾ। ਹੁਣ ਕਾਂਗਰਸ ਦੀ ਕਮਾਨ ਰਾਹੁਲ ਗਾਂਧੀ ਦੇ ਹੱਥਾਂ 'ਚ ਆ ਚੁੱਕੀ ਹੈ। ਰਾਹੁਲ ਗਾਂਧੀ ਹੁਣ ਖੁਦ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਬਣਾਉਣ 'ਚ ਲੱਗ ਗਏ ਹਨ। ਉਨ੍ਹਾਂ ਦੇ ਨੇਤਾ ਬਣਨ ਤੋਂ ਬਾਅਦ ਸੰਗਠਨ 'ਚ ਬਦਲਾਅ ਆਵੇਗਾ। ਇਸ ਤੋਂ ਬਿਲਕੁਲ ਸਾਫ ਹੁੰਦਾ ਹੈ ਕਿ ਆਉਣ ਵਾਲੇ ਕੁਝ ਸਮਾਂ 'ਚ ਵੱਡਾ ਫੇਰ-ਬਦਲ ਹੋਣ ਵਾਲਾ ਹੈ।