ਮਹਿਲਾ ਸਮੂਹ ਨੇ ਚੁੱਕੀ ਆਵਾਜ਼, ਜੇਕਰ ਸਰਕਾਰ ਚੁਣਨ ਦੀ ਉਮਰ 18 ਤਾਂ ਜੀਵਨ ਸਾਥੀ ਚੁਣਨ ਦੀ ਕਿਉਂ ਨਹੀਂ?

Thursday, May 19, 2022 - 03:52 PM (IST)

ਮਹਿਲਾ ਸਮੂਹ ਨੇ ਚੁੱਕੀ ਆਵਾਜ਼, ਜੇਕਰ ਸਰਕਾਰ ਚੁਣਨ ਦੀ ਉਮਰ 18 ਤਾਂ ਜੀਵਨ ਸਾਥੀ ਚੁਣਨ ਦੀ ਕਿਉਂ ਨਹੀਂ?

ਨਵੀਂ ਦਿੱਲੀ– ਮਹਿਲਾ ਸਮੂਹ ਨੇ ਕੁੜੀਆਂ ਦੇ ਵਿਆਹ ਯੋਗ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਸਬੰਧੀ ਪ੍ਰਸਤਾਵਿਤ ਸੋਧ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਹ ਕਦਮ ਬਾਲਗਾਂ ਦਰਮਿਆਨ ਸਹਿਮਤੀ ਨਾਲ ਵਿਆਹ ਨੂੰ ਅਪਰਾਧ ਬਣਾ ਦੇਵੇਗਾ। ਇਸ ਮੁੱਦੇ ਨੂੰ ਵੇਖ ਰਹੀ ਸੰਸਦ ਦੀ ਸਥਾਈ ਕਮੇਟੀ ਨੂੰ ਦਿੱਤੇ ਇਕ ਸਾਂਝੇ ਮੰਗ ਪੱਤਰ ’ਚ ਉਨ੍ਹਾਂ ਨੇ ਕਿਹਾ, ‘‘ਸਾਨੂੰ ਡਰ ਹੈ ਕਿ ਸੋਧ, ਜੇਕਰ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਬਾਲਗਾਂ ਦਰਮਿਆਨ ਸਹਿਮਤੀ ਨਾਲ ਵਿਆਹ ਨੂੰ ਅਪਰਾਧ ਬਣਾ ਦੇਵੇਗਾ ਅਤੇ ਬਾਲਗ ਔਰਤਾਂ ਦੀ ਖ਼ੁਦਮੁਖਤਿਆਰੀ ਨੂੰ ਖ਼ਤਮ ਕਰ ਦੇਵੇਗਾ।’’

ਇਹ ਵੀ ਪੜ੍ਹੋ: ਪੁਰਾਣੇ ਸਮਿਆਂ ਦੀਆਂ ਯਾਦਾਂ ਹੋਈਆਂ ਤਾਜ਼ਾ, ਬੈਲਗੱਡੀ ’ਤੇ ਸਵਾਰ ਹੋ ਕੇ ‘ਦੁਲਹਨੀਆ’ ਲੈਣ ਪੁੱਜਾ ਲਾੜਾ

ਸਰਕਾਰ ਚੁਣਨ ਦੀ ਉਮਰ 18 ਤਾਂ ਜੀਵਨ ਸਾਥੀ ਚੁਣਨ ਦੀ ਕਿਉਂ ਨਹੀਂ?
ਮੰਗ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਕਦਮ ਨਾਲ ਲਿੰਗ ਸਮਾਨਤਾ ਨੂੰ ਹੱਲਾ-ਸ਼ੇਰੀ ਨਹੀਂ ਮਿਲੇਗੀ। ਇਸ ਵਿਚ ਕਿਹਾ ਗਿਆ ਹੈ ਕਿ ਇਕ ਨਾਗਰਿਕ 18 ਸਾਲ ਦੀ ਉਮਰ ’ਚ ਬਾਲਗ ਬਣ ਜਾਂਦਾ ਹੈ ਅਤੇ ਜੇਕਰ ਉਹ ਸਰਕਾਰ ਨੂੰ ਚੁਣਨ ਲਈ ਉੱਚਿਤ ਉਮਰ ਦੇ ਹਨ, ਤਾਂ ਉਹ ਜੀਵਨ ਸਾਥੀ ਦੀ ਚੋਣ ਕਰਨ ਲਈ ਉਨ੍ਹਾਂ ਦੀ ਉਮਰ ਉੱਚਿਤ ਕਿਉਂ ਨਹੀਂ ਹੋਵੇਗੀ? ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਦੇਸ਼ ਦਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ ਤਾਂ ਕੀ ਉਨ੍ਹਾਂ ਨੂੰ ਆਪਣੇ ਭਵਿੱਖ ਦਾ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੈ? 

ਇਹ ਵੀ ਪੜ੍ਹੋ: ਆਖ਼ਰਕਾਰ 3 ਫੁੱਟ ਦੇ ਰੇਹਾਨ ਨੂੰ ਮਿਲੀ ਆਪਣੀ ਸੁਫ਼ਨਿਆਂ ਦੀ ਰਾਣੀ, ਵਿਆਹ ਮਗਰੋਂ ਜੰਮ ਕੇ ਕੀਤਾ ਡਾਂਸ

ਮੰਗ ਪੱਤਰ ’ਚ ਮਹਿਲਾ ਸਮੂਹ ਨੇ ਕਿਹਾ-
ਮਹਿਲਾ ਸਮੂਹ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਮਾਵਾਂ ਅਤੇ ਬਾਲ ਸਿਹਤ ਬਾਰੇ ਚਿੰਤਾਵਾਂ ਨੂੰ ਕੁੜੀਆਂ ਅਤੇ ਔਰਤਾਂ ਦੀ ਉਮਰ ਭਰ ਦੇ ਪੋਸ਼ਣ ਸਥਿਤੀ ’ਚ ਸੁਧਾਰ ਕਰ ਕੇ ਦੂਰ ਕੀਤਾ ਜਾ ਸਕਦਾ ਹੈ। ਅਜਿਹਾ ਉਨ੍ਹਾਂ ਦੀ ਖ਼ੁਦਮੁਖਤਿਆਰੀ, ਖਾਸ ਤੌਰ 'ਤੇ ਬਾਲਗ ਕੁੜੀਆਂ ਦੇ ਵਿਆਹ ਅਤੇ ਮਾਂ ਬਣਨ ਬਾਰੇ ਫੈਸਲਿਆਂ ਦਾ ਬਿਨਾਂ ਕਿਸੇ ਜ਼ਬਰਦਸਤੀ ਅਤੇ ਪਰਿਵਾਰ, ਭਾਈਚਾਰੇ, ਨਿਗਰਾਨ ਸੰਸਥਾਵਾਂ ਜਾਂ ਸਰਕਾਰ ਦੇ ਜ਼ੋਰ ਦਾ ਬਚਾਅ ਕਰਕੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ।’’  ਪਰਿਵਾਰਕ ਕਾਨੂੰਨਾਂ ਵਿਚ ਸੁਧਾਰ ਅਤੇ ਭਾਰਤੀ ਬਹੁਮਤ ਕਾਨੂੰਨ, 1875 ਬਾਰੇ ਕਾਨੂੰਨ ਕਮਿਸ਼ਨ ਦੀ 2008 ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਔਰਤਾਂ ਦੇ ਸਮੂਹ ਨੇ ਕਿਹਾ ਕਿ ਮਰਦਾਂ ਅਤੇ ਔਰਤਾਂ ਦੋਵਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਨਿਰਧਾਰਤ ਕੀਤੀ ਜਾਵੇ।

ਇਹ ਵੀ ਪੜ੍ਹੋ- ਆਸਾਮ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਟਰੇਨ ’ਚ ਫਸੇ 119 ਲੋਕਾਂ ਲਈ ‘ਫ਼ਰਿਸ਼ਤਾ’ ਬਣੀ ਹਵਾਈ ਫ਼ੌਜ

ਇਨ੍ਹਾਂ ਮਹਿਲਾ ਸਮੂਹ ਨੇ ਚੁੱਕੀ ਆਵਾਜ਼-
ਮੰਗ ਪੱਤਰ ’ਤੇ ‘ਆਲ ਇੰਡੀਆ ਡੈਮੋਕਰੇਟਿਕ ਵੂਮੈਨਜ਼ ਐਸੋਸੀਏਸ਼ਨ’ ਦੀ ਮਰੀਅਮ ਧਾਵਲੇ,  AIDWA), ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੀ ਐਨੀ ਰਾਜਾ, ਆਲ ਇੰਡੀਆ ਪ੍ਰੋਗਰੈਸਿਵ ਵੂਮੈਨਜ਼ ਐਸੋਸੀਏਸ਼ਨ ਦੀ ਕਵਿਤਾ ਕ੍ਰਿਸ਼ਨਨ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਪੂਨਮ ਕੌਸ਼ਿਕ ਅਤੇ ਆਲ ਇੰਡੀਆ ਵੂਮੈਨ ਕਲਚਰਲ ਆਰਗੇਨਾਈਜ਼ੇਸ਼ਨ ਦੀ ਛਵੀ ਮੋਹੰਤੀ ਨੇ ਦਸਤਖਤ ਕੀਤੇ ਸਨ।
 


author

Tanu

Content Editor

Related News