ਮਹਾਰਾਸ਼ਟਰ ’ਚ ਮੀਂਹ ਦਾ ਕਹਿਰ, ਸ਼ਹਿਰਾਂ ’ਚ 6 ਫੁੱਟ ਤਕ ਚੜ੍ਹਿਆ ਪਾਣੀ, ਹਜ਼ਾਰਾਂ ਫਸੇ
Friday, Jul 23, 2021 - 02:16 AM (IST)
ਮੁੰਬਈ- ਪੱਛਮੀ ਅਤੇ ਤੱਟੀ ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਪਾਰਟੀਆਂ ਲਾਈਆਂ ਗਈਆਂ ਹਨ। ਪੁਣੇ ਅਤੇ ਨਾਸਿਕ ਤੋਂ ਇਲਾਵਾ ਠਾਣੇ, ਪਾਲਘਰ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਤੇ ਪੱਛਮੀ ਜ਼ਿਲਿਆਂ ਸਤਾਰਾ, ਕੋਲ੍ਹਾਪੁਰ ਦੇ ਤੱਟੀ ਜ਼ਿਲਿਆਂ ਵਿਚ ਭਾਰੀ ਮੀਂਹ ਪਿਆ, ਜਿਸ ਨਾਲ ਵੱਡੀਆਂ ਤੇ ਛੋਟੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਸ਼ਹਿਰਾਂ ਵਿਚ 3 ਤੋਂ 6 ਫੁੱਟ ਤਕ ਪਾਣੀ ਇਕੱਠਾ ਹੋ ਗਿਆ ਹੈ, ਜਦੋਂਕਿ ਕੁਝ ਹੇਠਲੇ ਇਲਾਕਿਆਂ ਵਿਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਦੁਕਾਨਾਂ, ਦਫਤਰਾਂ, ਘਰਾਂ ਤੇ ਫਲੈਟਾਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ, ਕਈ ਵੱਡੇ ਤੇ ਛੋਟੇ ਵਾਹਨ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਤੇ ਰੁੜ ਗਏ ਹਨ ਅਤੇ ਲੋਕ ਆਪਣੇ ਘਰਾਂ ਵਿਚ ਘੰਟਿਆਂਬੱਧੀ ਫਸੇ ਰਹੇ। ਰੇਲ ਅਧਿਕਾਰੀਆਂ ਅਨੁਸਾਰ ਕੋਂਕਣ ਰੇਲਵੇ ਮਾਰਗ ’ਤੇ ਵੱਖ-ਵੱਖ ਸਟੇਸ਼ਨਾਂ ’ਤੇ ਟਰੇਨਾਂ ਵਿਚ 5500-6000 ਮੁਸਾਫਰ ਫਸ ਗਏ ਹਨ।
ਇਹ ਖ਼ਬਰ ਪੜ੍ਹੋ- ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ 5 ਕਿਸਾਨਾਂ ਨੂੰ ਮਿਲੀ ਜ਼ਮਾਨਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।