ਬੰਦ ਹੋ ਗਏ ਸਕੂਲ ! ਭਾਰੀ ਬਾਰਿਸ਼ ਕਾਰਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
Thursday, Aug 07, 2025 - 09:59 AM (IST)

ਦੇਹਰਾਦੂਨ- ਉੱਤਰਾਖੰਡ 'ਚ ਕਈ ਜ਼ਿਲ੍ਹਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਨਾਲ ਰੈੱਡ ਅਲਰਟ ਜਾਰੀ ਹੈ, ਕਿਉਂਕਿ ਮਾਨਸੂਨ ਪਹਾੜੀ ਸੂਬੇ 'ਚ ਤਬਾਹੀ ਮਚਾ ਰਿਹਾ ਹੈ। ਮੌਸਮ ਵਿਭਾਗ ਨੇ ਪੌੜੀ ਗੜਵਾਲ, ਟਿਹਰੀ, ਉਤਰਕਾਸ਼ੀ, ਦੇਹਰਾਦੂਨ, ਚੰਪਾਵਤ, ਊਧਮ ਸਿੰਘ ਨਗਰ, ਬਾਗੇਸ਼ਵਰ ਅਤੇ ਨੈਨੀਤਾਲ ਲਈ 12 ਅਗਸਤ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਸਥਿਤੀ ਨੂੰ ਦੇਖਦੇ ਹੋਏ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਵਿਆਪਕ ਤਬਾਹੀ ਹੋਈ ਹੈ, ਜਿਸ 'ਚ ਉਤਰਕਾਸ਼ੀ 'ਚ 2 ਅਤੇ ਪੌੜੀ ਗੜਵਾਲ 'ਚ ਇਕ ਬੱਦਲ ਫਟਣ ਦੀ ਘਟਨਾ ਸ਼ਾਮਲ ਹੈ। ਹਰਸਿਲ ਕੋਲ ਉਤਰਕਾਸ਼ੀ ਦੇ ਧਰਾਲੀ ਖੇਤਰ 'ਚ ਇਕ ਪੂਰਾ ਪਿੰਡ ਰੁੜ ਗਿਆ। ਕਈ ਨਿਵਾਸੀ ਲਾਪਤਾ ਦੱਸੇ ਜਾ ਰਹੇ ਹਨ ਅਤੇ ਵੱਡੇ ਪੈਮਾਨੇ 'ਤੇ ਬਚਾਅ ਮੁਹਿੰਮ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e