ਮੁੰਬਈ 'ਚ ਭਾਰੀ ਬਾਰਸ਼, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ

Saturday, Jul 27, 2019 - 10:22 AM (IST)

ਮੁੰਬਈ— ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਭਾਰੀ ਬਾਰਸ਼ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਉੱਥੇ ਹੀ ਸ਼ਹਿਰ ਦੀ ਲਾਈਫਲਾਈਨ ਕਹੀ ਜਾਣ ਵਾਲੀ ਲੋਕਲ ਟਰੇਨ ਵੀ ਲੇਟ ਚੱਲ ਰਹੀ ਹੈ। ਅੰਬਰਨਾ ਸਟੇਸ਼ਨ ਤਾਂ ਪਾਣੀ 'ਚ ਡੁੱਬ ਗਿਆ ਹੈ। ਇੱਥੇ ਬਦਲਾਪੁਰ ਅਤੇ ਵਾਨਗਾਨੀ ਰੂਟ 'ਤੇ ਚੱਲਣ ਵਾਲੀ ਮਹਾਲਕਸ਼ਮੀ ਟਰੇਨ ਪਾਣੀ 'ਚ ਫਸ ਗਏ। ਸੈਂਟਰਲਜ਼ ਰੇਲਵੇ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਬਚਾਅ ਦਲ ਨੂੰ ਤਰੁੰਤ ਜਾ ਕੇ ਉੱਥੇ ਫਸੇ 700 ਲੋਕਾਂ ਨੂੰ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਦੇਸ਼ ਦੀ ਆਰਥਿਕ ਰਾਜਧਾਨੀ ਦੀਆਂ ਕਈ ਇਮਾਰਤਾਂ ਅਤੇ ਦੁਕਾਨਾਂ 'ਚ ਪਾਣੀ ਭਰ ਗਿਆ ਹੈ। ਸੜਕ 'ਤੇ ਲੰਬੇ ਜਾਮ ਨਾਲ ਵੀ ਲੋਕ ਪਰੇਸ਼ਾਨ ਹਨ। ਉੱਥੇ ਹੀ ਤੇਜ਼ ਬਾਰਸ਼ ਕਾਰਨ 24 ਫਲਾਈਟਸ ਕੈਂਸਲ ਕਰ ਦਿੱਤੀਆਂ ਹਨ, ਜਦੋਂ ਕਿ 9 ਨੂੰ ਡਾਇਵਰਟ ਕੀਤਾ ਗਿਆ ਹੈ। ਬਾਰਸ਼ 'ਚ ਫਸੀ ਮਹਾਲਕਸ਼ਮੀ ਐਕਸਪ੍ਰੈੱਸ ਦੇ ਯਾਤਰੀਆਂ ਲਈ ਰੇਲਵੇ ਸੁਰੱਖਿਆ ਫੋਰਸ (ਆਰ.ਪੀ.ਐੱਫ.) ਦੇ ਜਵਾਨ ਅਤੇ ਸਥਾਨਕ ਪੁਲਸ ਦੇ ਲੋਕ ਬਿਲਕੁੱਲ ਅਤੇ ਪਾਣੀ ਲੈ ਕੇ ਪਹੁੰਚੇ ਹਨ। ਮੌਕੇ 'ਤੇ ਜਲਦ ਹੀ ਐੱਨ.ਡੀ.ਆਰ.ਐੱਫ. ਟੀਮ ਵੀ ਪਹੁੰਚਣ ਵਾਲੀ ਹੈ।PunjabKesari48 ਘੰਟਿਆਂ 'ਚ ਤੇਜ਼ ਬਾਰਸ਼ ਦਾ ਅਨੁਮਾਨ
ਮੌਸਮ ਵਿਭਾਗ ਅਨੁਸਾਰ ਫਿਲਹਾਲ ਬਾਰਸ਼ ਨਾਲ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਅਗਲੇ 48 ਘੰਟਿਆਂ 'ਚ ਤੇਜ਼ ਬਾਰਸ਼ ਦਾ ਅਨੁਮਾਨ ਹੈ। ਉੱਥੇ ਹੀ ਅੱਜ ਯਾਨੀ ਸ਼ਨੀਵਾਰ ਸਵੇਰ ਤੋਂ ਹੀ ਅੰਧੇਰੀ, ਸਾਇਨ ਅਤੇ ਕੁਰਲਾ ਵਰਗੇ ਇਲਾਕਿਆਂ 'ਚ ਭਾਰੀ ਬਾਰਸ਼ ਹੋ ਰਹੀ ਹੈ। ਵਿਭਾਗ ਅਨੁਸਾਰ ਅਗਲੇ 4 ਘੰਟਿਆਂ ਦੌਰਾਨ ਠਾਣੇ, ਰਾਏਗੜ੍ਹ ਅਤੇ ਮੁੰਬਈ 'ਚ 50 ਤੋਂ 60 ਕਿਲੋਮੀਟਰ ਪ੍ਰਤੀਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਲੋਕਾਂ ਨੂੰ ਸਮੁੰਦਰ ਤੱਟ 'ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਖਰਾਬ ਮੌਸਮ ਕਾਰਨ ਹਵਾਈ ਯਾਤਰਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਭਾਰੀ ਬਾਰਸ਼ ਕਾਰਨ ਕਰੀਬ ਸਾਰੀਆਂ ਉਡਾਣਾਂ ਅੱਧੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਛੱਤਰਪਤੀ ਸ਼ਿਵਾਜੀ ਕੌਮਾਂਤਰੀ ਏਅਰਪਰੋਟ 'ਤੇ ਹਾਲੇ ਵੀ ਦ੍ਰਿਸ਼ਤਾ ਅਸਥਿਰ ਬਣੀ ਹੋਈ ਹੈ।PunjabKesariਬਾਰਸ਼ ਕਾਰਨ ਪੁਰਾਣੀਆਂ ਇਮਾਰਤਾਂ ਡਿੱਗਣ ਦਾ ਡਰ
ਸ਼ੁੱਕਰਵਾਰ ਨੂੰ ਖੇਤਰੀ ਮੌਸਮ ਵਿਭਾਗ ਨੇ ਮੁੰਬਈ ਤੋਂ ਇਲਾਵਾ, ਠਾਣੇ ਅਤੇ ਪੁਣੇ ਲਈ ਓਰੈਂਜ ਅਲਰਟ ਜਾਰੀ ਕੀਤਾ ਸੀ। ਉੱਥੇ ਹੀ 26 ਅਤੇ 28 ਜੁਲਾਈ ਲਈ ਪਾਲਘਰ 'ਚ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਜਾ ਚੁਕਿਆ ਹੈ। ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੰਗਲਵਾਰ ਤੋਂ ਰਾਜ 'ਚ ਮਾਨਸੂਨ ਫਿਰ ਤੋਂ ਐਕਟਿਵ ਹੋ ਗਿਆ ਹੈ। ਉੱਥੇ ਹੀ ਇਸ ਦਾ ਅਸਰ ਸਭ ਤੋਂ ਵਧ ਮੁੰਬਈ ਅਤੇ ਨੇੜਲੇ ਇਲਾਕਿਆਂ 'ਤੇ ਰਹੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਬਾਹਰ ਨਾ ਨਿਕਲਣ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮੁੰਬਈ 'ਚ ਭਾਰੀ ਬਾਰਸ਼ 'ਚ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦਾ ਡਰ ਬਣ ਰਿਹਾ ਹੈ। ਹਾਲ 'ਚ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁਕੀਆਂ ਹਨ। ਸ਼ੁੱਕਰਵਾਰ ਸ਼ਾਮ ਨੂੰ ਖਾਖਰ ਇਲਾਕੇ 'ਚ ਇਕ ਇਮਾਰਤ ਡਿੱਗ ਗਈ ਸੀ ਪਰ ਇਸ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।


DIsha

Content Editor

Related News