ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ

Monday, Apr 15, 2024 - 05:28 PM (IST)

ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ

ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ (IMD) ਨੇ ਆਪਣੇ ਪੂਰਵ ਅਨੁਮਾਨ 'ਚ ਸੋਮਵਾਰ ਯਾਨੀ ਕਿ ਅੱਜ ਦੱਸਿਆ ਕਿ ਇਸ ਸਾਲ ਮਾਨਸੂਨ ਦੌਰਾਨ ਪੂਰੇ ਦੇਸ਼ ਵਿਚ ਆਮ ਨਾਲੋਂ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ। IMD ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ 2024 'ਚ ਦੱਖਣੀ-ਪੱਛਮੀ ਮਾਨਸੂਨ ਤਹਿਤ 1 ਜੂਨ ਤੋਂ 30 ਸਤੰਬਰ ਦਰਮਿਆਨ ਮਾਨਸੂਨ ਮੌਸਮੀ ਮੀਂਹ ਦੀ ਲੰਬੀ ਮਿਆਦ ਔਸਤ (LPA) ਦਾ 106 ਫੀਸਦੀ ਰਹਿਣ ਦੀ ਸੰਭਾਵਨਾ ਹੈ। ਯਾਨੀ ਕਿ ਜੂਨ ਤੋਂ ਸਤੰਬਰ ਤੱਕ 4 ਮਹੀਨਿਆਂ ਵਿਚ 96 ਤੋਂ 104 ਫ਼ੀਸਦੀ ਵਿਚਾਲੇ ਮੀਂਹ ਪੈ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਹੋਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਨੇ ਸਾਂਝੀ ਕੀਤੀ ਨਵੀਂ ਅਪਡੇਟ

IMD ਮੁਖੀ ਨੇ ਕਿਹਾ ਕਿ 106 ਫ਼ੀਸਦੀ ਮੀਂਹ ਆਮ ਤੋਂ ਵੱਧ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਜੇਕਰ ਲੰਬੇ ਸਮੇਂ ਦੀ ਔਸਤ ਦਾ 105 ਫ਼ੀਸਦੀ ਤੋਂ 110 ਫ਼ੀਸਦੀ ਵਿਚਾਲੇ ਮੀਂਹ ਪੈਂਦਾ ਹੈ ਤਾਂ ਇਸ ਨੂੰ ਆਮ ਨਾਲੋਂ ਵੱਧ ਮੰਨਿਆ ਜਾਂਦਾ ਹੈ। ਇਹ ਫ਼ਸਲਾਂ ਲਈ ਚੰਗਾ ਸੰਕੇਤ ਹੈ। ਮਹਾਪਾਤਰਾ ਨੇ ਕਿਹਾ ਕਿ ਪੂਰੇ ਦੇਸ਼ ਵਿਚ ਮੌਸਮੀ ਮੀਂਹ ਦਾ ਲੰਬੇ ਸਮੇਂ ਦੀ ਔਸਤ 87 ਸੈਂਟੀਮੀਟਰ ਹੈ। ਮਹਾਪਾਤਰਾ ਦੇ ਮੁਤਾਬਕ ਮਾਨਸੂਨ ਦਾ ਮੀਂਹ ਚੰਗਾ ਪੈਣ ਦੀ ਜ਼ਿਆਦਾ ਸੰਭਾਵਨਾ ਹੈ। 80 ਫ਼ੀਸਦੀ ਥਾਵਾਂ 'ਤੇ ਆਮ ਨਾਲੋਂ ਵੱਧ ਦੀ ਭਵਿੱਖਬਾਣੀ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਪੰਜਾਬ ਦੇ CM ਭਗਵੰਤ ਮਾਨ

ਦੱਸਣਯੋਗ ਹੈ ਕਿ ਭਾਰਤ ਵਿਚ ਆਮ ਤੌਰ 'ਤੇ ਮਾਨਸੂਨ 1 ਜੂਨ ਦੇ ਆਲੇ-ਦੁਆਲੇ ਕੇਰਲ ਦੇ ਰਸਤਿਓਂ ਆਉਂਦਾ ਹੈ। 4 ਮਹੀਨੇ ਦੀ ਬਰਸਾਤ ਮਗਰੋਂ ਯਾਨੀ ਕਿ ਸਤੰਬਰ ਦੇ ਅਖ਼ੀਰ ਵਿਚ ਰਾਜਸਥਾਨ ਦੇ ਰਸਤਿਓਂ ਇਸ ਦੀ ਵਾਪਸੀ ਹੁੰਦੀ ਹੈ। IMD ਨੇ ਦੱਸਿਆ ਕਿ ਮਾਨਸੂਨ ਨੂੰ ਲੈ ਕੇ ਅਗਲੀ ਸੰਭਾਵਨਾ ਮਈ ਦੇ ਆਖ਼ਰੀ ਹਫ਼ਤੇ ਵਿਚ ਜਾਰੀ ਕੀਤੀ ਜਾਵੇਗੀ। ਪਿਛਲੇ ਸਾਲ IMD ਨੇ 96 ਫ਼ੀਸਦੀ ਮੀਂਹ ਦਾ ਅਨੁਮਾਨ ਜਤਾਇਆ ਸੀ। ਉਸ ਦੌਰਾਨ ਅਨੁਮਾਨ ਤੋਂ 2 ਫ਼ੀਸਦੀ ਘੱਟ ਯਾਨੀ ਕਿ 94 ਫ਼ੀਸਦੀ ਹੀ ਮੀਂਹ ਪਿਆ ਸੀ। 

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸਕੂਲ ਬੱਸ ਪਲਟਣ ਕਾਰਨ 5 ਬੱਚਿਆਂ ਦੀ ਮੌਤ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਸੀ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News