ਜਦੋਂ ਰਸੋਈ ''ਚ ਮਗਰਮੱਛ ਨੂੰ ਦੇਖ ਪੂਰੇ ਪਰਿਵਾਰ ਦੀ ਹਾਲਤ ਹੋਈ ਖਰਾਬ

Saturday, Sep 21, 2019 - 02:03 PM (IST)

ਜਦੋਂ ਰਸੋਈ ''ਚ ਮਗਰਮੱਛ ਨੂੰ ਦੇਖ ਪੂਰੇ ਪਰਿਵਾਰ ਦੀ ਹਾਲਤ ਹੋਈ ਖਰਾਬ

ਲਖਨਊ— ਪੂਰਬੀ ਉੱਤਰ ਪ੍ਰਦੇਸ਼ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਅਤੇ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਨਾਲ ਪ੍ਰਯਾਗਰਾਜ ਅਤੇ ਵਾਰਾਣਸੀ ਸਮੇਤ ਕਈ ਜ਼ਿਲਿਆਂ 'ਚ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਸੜਕਾਂ 'ਤੇ ਪਾਣੀ ਭਰਿਆ ਹੈ ਅਤੇ ਬਾਰਸ਼ ਦਾ ਪਾਣੀ ਘਰਾਂ 'ਚ ਆ ਗਿਆ ਹੈ। ਲਖੀਮਪੁਰ ਦੇ ਪਲੀਆਕਲਾਂ ਦੇ ਭੀਰਾ ਇਲਾਕੇ 'ਚ ਘਾਘਰਾ ਨਦੀ ਦੇ ਪਾਣੀ ਦਾ ਪੱਧਰ ਵਧਣ ਨਾਲ ਪਾਣੀ ਸੜਕਾਂ 'ਤੇ ਆ ਗਿਆ ਅਤੇ ਇਕ ਮਗਰਮੱਛ ਘਰ 'ਚ ਆ ਗਿਆ। ਰਸੋਈ ਘਰ 'ਚ ਮਗਰਮੱਛ ਨੂੰ ਦੇਖ ਕੇ ਪੂਰੇ ਪਰਿਵਾਰ ਦੀ ਹਾਲਾਤ ਖਰਾਬ ਹੋ ਗਈ। ਜੰਗਲਾਤ ਵਿਭਾਗ ਨੇ ਮਗਰਮੱਛ ਨੂੰ ਫੜ ਕੇ ਨਦੀ 'ਚ ਛੱਡਿਆ। ਪੂਰੇ ਮਾਨਸੂਨ 'ਚ ਕਿਸੇ ਜ਼ਿਲੇ 'ਚ ਹੜ੍ਹ ਨਹੀਂ ਆਇਆ ਪਰ ਜਾਂਦੇ ਮਾਨਸੂਨ ਨੇ ਪੂਰਬੀ ਉੱਤਰ ਪ੍ਰਦੇਸ਼ ਸਮੇਤ ਹੋਰ ਕਈ ਜ਼ਿਲਿਆਂ 'ਚ ਤਬਾਹੀ ਮਚਾ ਦਿੱਤੀ ਹੈ। ਪ੍ਰਯਾਗਰਾਜ ਅਤੇ ਵਾਰਾਣਸੀ 'ਚ ਹੜ੍ਹ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੁੱਕਰਵਾਰ ਨੂੰ ਪ੍ਰਯਾਗਰਾਜ ਅਤੇ ਵਾਰਾਣਸੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਹਤ ਕੈਂਪਾਂ ਦਾ ਜਾਇਜ਼ਾ ਲਿਆ।

ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨੇ ਭਾਜਪਾ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਅਫੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਪੱਧਰ 'ਤੇ ਹਰ ਸੰਭਵ ਮਦਦ ਕਰ ਰਹੀ ਹੈ ਪਰ ਪਾਰਟੀ ਵਰਕਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਹੜ੍ਹ ਨਾਲ ਪ੍ਰਭਾਵਿਤ ਲਾਂ ਦੀ ਮਦਦ ਲਈ ਅੱਗੇ ਆਉਣ। ਫਤਿਹਪੁਰ 'ਚ ਯਮੁਨਾ ਦੇ ਜਲ ਪੱਧਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਯਮੁਨਾ ਖਤਰੇ ਦੇ ਨਿਸ਼ਾਨ ਤੋਂ 2 ਮੀਟਰ ਉੱਪਰ ਵਗ ਰਹੀ ਹੈ। 7 ਪਿੰਡ ਹਾਲੇ ਵੀ ਪਾਣੀ ਨਾਲ ਘਿਰੇ ਨ। ਬਸੜ੍ਹ ਤੋਂ ਬਾਂਦਾ ਜ਼ਿਲੇ ਨੂੰ ਜੋੜਨ ਵਾਲੇ ਪੁਲ 'ਤੇ ਖਤਰਾ ਪੈਦਾ ਹੋ ਗਿਆ ਹੈ। ਬਹਿਰਾਈਚ 'ਚ ਘਾਘਰਾ ਦਾ ਜਲ ਪੱਧਰ ਹਾਲਾਂਕਿ ਘੱਟ ਹੋ ਰਿਹਾ ਹੈ ਪਰ ਹੜ੍ਹ ਦੀ ਸਮੱਸਿਆ ਤੋਂ ਰਾਹਤ ਨਹੀਂ ਮਿਲ ਰਹੀ ਹੈ। ਬਾਂਦਾ 'ਚ ਯਮੁਨਾ ਅਤੇ ਕੇਨ ਨਦੀ 'ਚ ਆਏ ਹੜ੍ਹ ਨਾਲ ਦਰਜਨਾਂ ਦੀ ਗਿਣਤੀ 'ਚ ਕੱਚੇ ਮਕਾਨ ਪਾਣੀ 'ਚ ਸਮਾ ਚੁਕੇ ਹਨ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੇ ਇਕ ਬਗੀਚੇ 'ਚ ਸ਼ਰਨ ਲਈ ਹੈ।


author

DIsha

Content Editor

Related News