ਦਿੱਲੀ ''ਚ ਮੀਂਹ ਨੇ ਤੋੜਿਆ 101 ਸਾਲ ਦਾ ਰਿਕਾਰਡ, 24 ਘੰਟਿਆਂ ''ਚ ਦਰਜ ਹੋਈ ਸਭ ਤੋਂ ਵੱਧ ਬਾਰਿਸ਼

Saturday, Dec 28, 2024 - 01:54 PM (IST)

ਦਿੱਲੀ ''ਚ ਮੀਂਹ ਨੇ ਤੋੜਿਆ 101 ਸਾਲ ਦਾ ਰਿਕਾਰਡ, 24 ਘੰਟਿਆਂ ''ਚ ਦਰਜ ਹੋਈ ਸਭ ਤੋਂ ਵੱਧ ਬਾਰਿਸ਼

ਨੈਸ਼ਨਲ ਡੈਸਕ : ਦਿੱਲੀ ਵਿੱਚ ਦਸੰਬਰ ਮਹੀਨੇ ਵਿੱਚ ਹੋਈ ਬਾਰਿਸ਼ ਨੇ 101 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ ਵਿੱਚ ਸ਼ਨੀਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 41.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ 101 ਸਾਲਾਂ ਵਿੱਚ ਦਸੰਬਰ ਵਿੱਚ ਇੱਕ ਦਿਨ ਵਿੱਚ ਹੋਈ ਸਭ ਤੋਂ ਵੱਧ ਬਾਰਿਸ਼ ਹੈ। ਆਈਐੱਮਡੀ ਦੇ ਅਨੁਸਾਰ ਰਾਜਧਾਨੀ ਵਿੱਚ 3 ਦਸੰਬਰ, 1923 ਨੂੰ ਮਹੀਨੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 75.7 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ - ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਤੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਬੰਦ ਹੋਈਆਂ ਇਹ ਸੜਕਾਂ

24 ਘੰਟੇ ਦੀ ਸੰਚਤ ਬਾਰਿਸ਼
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਸੰਬਰ 2024 ਵਿੱਚ 1901 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਮਹੀਨਾਵਾਰ ਬਾਰਸ਼ ਦੇ ਮਾਮਲੇ ਵਿੱਚ ਬਾਰਸ਼ ਨੇ ਪੰਜਵਾਂ ਸਭ ਤੋਂ ਉੱਚਾ ਸਥਾਨ ਬਣਾ ਦਿੱਤਾ ਹੈ। ਆਈ.ਐੱਮ.ਡੀ. ਅਧਿਕਾਰੀ ਨੇ ਕਿਹਾ, "ਅੱਜ ਸਵੇਰੇ 8:30 ਵਜੇ ਖ਼ਤਮ ਹੋਣ ਵਾਲੀ 24 ਘੰਟੇ ਦੀ ਸੰਚਤ ਬਾਰਿਸ਼  (Cumulative rainfall) 1901 ਤੋਂ ਬਾਅਦ ਸਫਦਰਜੰਗ ਵਿੱਚ ਦੂਜੀ ਸਭ ਤੋਂ ਵੱਧ ਬਾਰਿਸ਼ ਹੈ। ਮਹੀਨਾਵਾਰ ਵਰਖਾ ਪੰਜਵੇਂ ਸਭ ਤੋਂ ਵੱਧ ਹੈ। 24-ਘੰਟੇ ਦੀ ਸੰਚਤ ਬਾਰਿਸ਼ ਪਿਛਲੇ 24 ਘੰਟਿਆਂ ਦੌਰਾਨ ਹੋਈ ਬਾਰਿਸ਼ ਨੂੰ ਬਿਆਨ ਕਰਦੀ ਹੈ, ਜੋ ਸਵੇਰੇ 8:30 ਵਜੇ ਸਮਾਪਤ ਹੁੰਦੀ ਹੈ।

ਇਹ ਵੀ ਪੜ੍ਹੋ - ਸਾਵਧਾਨ! 3 ਸਾਲਾਂ ਤੱਕ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਮੋਬਾਈਲ ਸਿਮ ਕਾਰਡ

ਬੱਦਲਾਂ ਵਿਚ ਘਿਰਿਆ ਆਸਮਾਨ 
ਇਸ ਦੌਰਾਨ ਸ਼ਨੀਵਾਰ ਨੂੰ ਦਿੱਲੀ ਵਿੱਚ ਆਸਮਾਨ ਬੱਦਲਾਂ ਵਿਚ ਘਿਰਿਆ ਹੋਇਆ ਰਿਹਾ। ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਨੇ ਕਿਹਾ ਕਿ ਇੱਕ ਸਰਗਰਮ ਪੱਛਮੀ ਗੜਬੜ ਅਤੇ ਪੂਰਬੀ ਹਵਾਵਾਂ ਨਾਲ ਇਸ ਦੇ ਸੰਪਰਕ ਕਾਰਨ ਦਿੱਲੀ-ਐਨਸੀਆਰ ਸਮੇਤ ਉੱਤਰੀ-ਪੱਛਮੀ ਅਤੇ ਮੱਧ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਹਨੇਰੀ ਚੱਲ ਰਹੀ ਹੈ। ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 12.7 ਡਿਗਰੀ ਸੈਲਸੀਅਸ ਰਿਹਾ, ਜੋ ਸੀਜ਼ਨ ਦੀ ਔਸਤ ਤੋਂ ਛੇ ਡਿਗਰੀ ਵੱਧ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ

AQI 'ਚ ਹੋਇਆ ਸੁਧਾਰ
ਇਸ ਤੋਂ ਇਲਾਵਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਸਵੇਰੇ 9 ਵਜੇ AQI ਦੇ 152 ਤੱਕ ਪਹੁੰਚਣ ਨਾਲ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। 0 ਤੋਂ 50 ਦੇ ਵਿਚਕਾਰ AQI 'ਚੰਗਾ', 51 ਤੋਂ 100 ਨੂੰ 'ਤਸੱਲੀਬਖਸ਼', 101 ਤੋਂ 200 ਨੂੰ 'ਮੱਧਮ', 201 ਤੋਂ 300 ਨੂੰ 'ਖ਼ਰਾਬ', 301 ਤੋਂ 400 ਨੂੰ 'ਬਹੁਤ ਖ਼ਰਾਬ' ਅਤੇ 401 ਤੋਂ 500 ਦੇ ਵਿਚਕਾਰ ਨੂੰ 'ਗੰਭੀਰ' ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News