ਭਾਰੀ ਬਾਰਿਸ਼ ਬਣੀ ''ਕਾਲ'' ! ਸੁੱਤੇ ਪਏ ਪਰਿਵਾਰ ''ਤੇ ਡਿੱਗ ਗਿਆ ਮਕਾਨ, 1 ਦੀ ਮੌਤ, 4 ਹੋਰ ਜ਼ਖ਼ਮੀ

Tuesday, Aug 18, 2026 - 05:30 PM (IST)

ਭਾਰੀ ਬਾਰਿਸ਼ ਬਣੀ ''ਕਾਲ'' ! ਸੁੱਤੇ ਪਏ ਪਰਿਵਾਰ ''ਤੇ ਡਿੱਗ ਗਿਆ ਮਕਾਨ, 1 ਦੀ ਮੌਤ, 4 ਹੋਰ ਜ਼ਖ਼ਮੀ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੋਤਵਾਲੀ ਦਿਹਾਤ ਖੇਤਰ 'ਚ ਭਾਰੀ ਬਾਰਿਸ਼ ਦੌਰਾਨ ਇੱਕ ਕੱਚਾ ਮਕਾਨ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਇੱਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਦੀ ਪਤਨੀ ਅਤੇ 3 ਮਾਸੂਮ ਬੱਚੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਪੁਲਸ ਅਨੁਸਾਰ ਇਹ ਹਾਦਸਾ ਬੰਜਾਰਾਪੁਰਵਾ ਪਿੰਡ ਵਿੱਚ ਦੇਰ ਰਾਤ ਲਗਭਗ ਪੌਣੇ 12 ਵਜੇ ਵਾਪਰਿਆ। ਭਾਰੀ ਬਾਰਿਸ਼ ਦੇ ਚਲਦਿਆਂ ਮਹਿਬੂਬ (30) ਦਾ ਕੱਚਾ ਮਕਾਨ ਅਚਾਨਕ ਢਹਿ ਢੇਰੀ ਹੋ ਗਿਆ। ਹਾਦਸੇ ਦੇ ਸਮੇਂ ਪੂਰਾ ਪਰਿਵਾਰ ਘਰ 'ਚ ਸੁੱਤਾ ਪਿਆ ਸੀ, ਜਿਸ ਕਾਰਨ ਮਹਿਬੂਬ, ਉਸ ਦੀ ਪਤਨੀ ਨਫ਼ੀਸਾ ਅਤੇ ਉਨ੍ਹਾਂ ਦੇ ਤਿੰਨ ਬੱਚੇ ਮਲਬੇ ਹੇਠ ਦੱਬ ਗਏ।

ਸੂਚਨਾ ਮਿਲਦਿਆਂ ਹੀ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰ ਕੇ ਸਾਰੇ 5 ਜਣਿਆਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਹਿਬੂਬ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਖੇਤਰ ਅਧਿਕਾਰੀ ਨੇ ਦੱਸਿਆ ਕਿ ਮਹਿਬੂਬ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖਮੀ ਔਰਤ ਅਤੇ ਤਿੰਨਾਂ ਬੱਚਿਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Harpreet SIngh

Content Editor

Related News