ਹਿਮਾਚਲ ''ਚ ਫਿਰ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ

Tuesday, Feb 11, 2020 - 05:15 PM (IST)

ਹਿਮਾਚਲ ''ਚ ਫਿਰ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਅਗਲੇ 24 ਘੰਟਿਆਂ ਦੌਰਾਨ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 11 ਅਤੇ 12 ਫਰਵਰੀ ਨੂੰ ਸੂਬੇ ਦੇ ਕੁੱਝ ਉੱਚੇ ਇਲਾਕਿਆਂ 'ਚ ਬਰਫਬਾਰੀ ਅਤੇ ਮੱਧਵਰਤੀ ਖੇਤਰਾਂ 'ਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਉਸ ਤੋਂ ਬਾਅਦ ਮੌਸਮ ਸਾਫ ਰਹੇਗਾ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸੂਬੇ 'ਚ ਹੁਣ ਵੀ ਕੜਾਕੇ ਦੀ ਠੰਡ ਬਰਕਰਾਰ ਹੈ ਅਤੇ ਕੁਝ ਸਥਾਨਾਂ 'ਤੇ ਪਾਰਾ ਜਮਾਅ ਬਿੰਦੂ ਤੋਂ ਹੇਠਾ ਚੱਲ ਰਿਹਾ ਹੈ। ਸੂਬੇ ਦੇ ਕਬਾਇਲੀ ਖੇਤਰ 'ਚ ਘੱਟੋ-ਘੱਟ ਤਾਪਮਾਨ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਵੀ ਜਮਾਅ ਬਿੰਦੂ ਤੋਂ ਹੇਠਾ ਹੈ। ਮੱਧਵਰਤੀ ਅਤੇ ਉਚਾਈ ਵਾਲੇ ਇਲਾਕਿਆਂ 'ਚ ਸਵੇਰ ਤੋਂ ਬੱਦਲ ਛਾਏ ਹੋਏ ਹਨ। ਸੂਬੇ 'ਚ ਸਵੇਰੇ ਅਤੇ ਸ਼ਾਮ ਦੇ ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਹੋਇਆ ਅਤੇ ਸਾਧਾਰਨ ਦਰਜ ਕੀਤਾ ਗਿਆ।


author

Iqbalkaur

Content Editor

Related News