ਕਸ਼ਮੀਰ ''ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ, ਤਾਪਮਾਨ ''ਚ ਗਿਰਾਵਟ ਕਾਰਨ ਘਾਟੀ ''ਚ ਠੰਡ ਵਧ ਸਕਦੀ ਹੈ

Sunday, Nov 13, 2022 - 08:36 PM (IST)

ਨੈਸ਼ਨਲ ਡੈਸਕ : ਵੈਸਟਰਨ ਡਿਸਟਰਬੈਂਸ ਦੇ ਕਾਰਨ ਕਸ਼ਮੀਰ ਦੇ ਉੱਚੇ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਦਕਿ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਕਾਰਨ ਸਮੁੱਚੀ ਕਸ਼ਮੀਰ ਘਾਟੀ 'ਚ ਠੰਡ ਪੈ ਸਕਦੀ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਇਸ ਬਾਰੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ 14 ਨਵੰਬਰ ਨੂੰ ਸ਼੍ਰੀਨਗਰ 'ਚ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਅਤੇ ਮੈਦਾਨੀ ਇਲਾਕਿਆਂ 'ਚ ਕੁਝ ਥਾਵਾਂ 'ਤੇ 1-2 ਇੰਚ ਬਰਫਬਾਰੀ ਹੋ ਸਕਦੀ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਬਰਫੀਲੇ ਤੂਫਾਨ ਅਤੇ ਘੱਟ ਤਾਪਮਾਨ ਕਾਰਨ 14-20 ਨਵੰਬਰ ਦੌਰਾਨ ਜੋਜ਼ਿਲਾ, ਸਦਨਾਟੋਪ, ਮੁਗਲ ਰੋਡ ਅਤੇ ਹੋਰ ਉੱਚੀਆਂ ਥਾਵਾਂ 'ਤੇ ਆਵਾਜਾਈ 'ਤੇ ਅਸਥਾਈ ਤੌਰ 'ਤੇ ਵਿਘਨ ਪੈ ਸਕਦਾ ਹੈ। ਇੱਕ ਸੁਤੰਤਰ ਮੌਸਮ ਸਮੀਖਿਅਕ ਫੈਜ਼ਾਨ ਆਰਿਫ ਦੀ ਭਵਿੱਖਬਾਣੀ ਅਨੁਸਾਰ, ਘੱਟ ਤਾਪਮਾਨ ਕਾਰਨ, ਕੁਝ ਮੈਦਾਨੀ ਇਲਾਕਿਆਂ ਵਿੱਚ ਅੱਜ ਰਾਤ ਅਤੇ ਸੋਮਵਾਰ ਦੁਪਹਿਰ ਦੌਰਾਨ ਬਰਫੀਲੇ ਤੂਫਾਨ ਆ ਸਕਦੇ ਹਨ ਅਤੇ ਸੋਮਵਾਰ ਸਵੇਰ ਨੂੰ ਇਸ ਦੀ ਸੰਭਾਵਨਾ ਵੱਧ ਹਨ। ਸ੍ਰੀਨਗਰ ਵਿੱਚ ਅੱਜ ਸਵੇਰੇ ਠੰਢ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਹੈ

ਸ਼੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.4 ਡਿਗਰੀ ਸੈਲਸੀਅਸ ਘੱਟ ਹੈ। ਕਸ਼ਮੀਰ ਘਾਟੀ 'ਚ ਅੱਜ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਅਤੇ ਉੱਤਰੀ ਕਸ਼ਮੀਰ ਦੇ ਗੁਲਮਰਗ 'ਚ ਘੱਟੋ-ਘੱਟ ਤਾਪਮਾਨ ਮਨਫੀ 3.6 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ, ਜਦਕਿ ਇਸ ਸਮੇਂ ਘੱਟੋ-ਘੱਟ ਤਾਪਮਾਨ ਆਮ ਤੌਰ 'ਤੇ ਮਨਫੀ 3.3 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਹੈ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 1.4 ਡਿਗਰੀ ਸੈਲਸੀਅਸ ਸੀ, ਜੋ ਇਸ ਸਮੇਂ ਦੌਰਾਨ ਆਮ ਤੌਰ 'ਤੇ ਮਨਫ਼ੀ 1.9 ਡਿਗਰੀ ਸੈਲਸੀਅਸ ਰਿਹਾ।


Tarsem Singh

Content Editor

Related News