ਇਨ੍ਹਾਂ ਜ਼ਿਲ੍ਹਿਆਂ ''ਚ ਮੀਂਹ ਦਾ ਅਲਰਟ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
Tuesday, Jan 21, 2025 - 10:13 AM (IST)
ਹਿਸਾਰ- ਉੱਤਰ ਭਾਰਤ 'ਚ ਸੀਤ ਲਹਿਰ ਦਾ ਦੌਰ ਜਾਰੀ ਹੈ। ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਠੰਡ ਪੈ ਰਹੀ ਹੈ। ਪਹਾੜੀ ਇਲਾਕਿਆਂ 'ਚ ਬਰਫ਼ ਪੈਣ ਕਾਰਨ ਮੈਦਾਨੀ ਇਲਾਕਿਆਂ 'ਚ ਠਾਰ ਵੱਧ ਗਈ ਹੈ। ਜੇਕਰ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਇੱਥੇ 22 ਜਨਵਰੀ ਤੋਂ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 15 ਤੋਂ ਜ਼ਿਆਦਾ ਜ਼ਿਲ੍ਹਿਆਂ ਵਿਚ ਦੋ ਦਿਨ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਉੱਤਰ ਅਤੇ ਉੱਤਰੀ-ਪੱਛਮੀ ਹਵਾਵਾਂ ਦੇ ਚੱਲਦੇ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਠੰਡੀਆਂ ਹਵਾਵਾਂ ਚੱਲਣ ਨਾਲ ਰਾਤ ਦੇ ਤਾਪਮਾਨ 'ਚ ਕਮੀ ਵੇਖਣ ਨੂੰ ਮਿਲੀ।
ਪ੍ਰਦੇਸ਼ ਵਿਚ 22 ਜਨਵਰੀ ਤੋਂ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸ ਨਾਲ ਪ੍ਰਦੇਸ਼ ਦੇ 15 ਤੋਂ ਜ਼ਿਆਦਾ ਜ਼ਿਲ੍ਹਿਆਂ ਵਿਚ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਉੱਤਰ ਅਤੇ ਉੱਤਰੀ-ਪੱਛਮੀ ਹਵਾਵਾਂ ਚੱਲਣ ਨਾਲ ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਸੋਮਵਾਰ ਨੂੰ ਨਾਰਨੌਲ ਦਾ ਘੱਟ ਤੋਂ ਘੱਟ ਤਾਪਮਾਨ 6.3 ਡਿਗਰੀ ਤੱਕ ਪਹੁੰਚ ਗਿਆ।
ਮੌਸਮ ਵਿਗਿਆਨੀਆਂ ਮੁਤਾਬਕ ਮੰਗਲਵਾਰ ਤੱਕ ਮੌਸਮ ਖ਼ੁਸ਼ਕ ਰਹੇਗਾ ਅਤੇ ਉੱਤਰੀ ਅਤੇ ਉੱਤਰੀ-ਪੱਛਮੀ ਠੰਡੀਆਂ ਹਵਾਵਾਂ ਚੱਲਣ ਕਾਰਨ ਰਾਤ ਦੇ ਤਾਪਮਾਨ ਵਿਚ ਗਿਰਾਵਟ ਹੋ ਰਹੀ ਹੈ। 22 ਅਤੇ 23 ਜਨਵਰੀ ਨੂੰ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿਚ ਬੱਦਲਵਾਈ ਅਤੇ ਹਵਾਵਾਂ ਤੇ ਗਰਜ ਨਾਲ ਹਲਕੀ ਤੋਂ ਮੱਧ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਵਲੋਂ ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨੀਆਂ ਅਨੁਸਾਰ 22 ਜਨਵਰੀ ਨੂੰ ਕੁਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਨੀਪਤ, ਸਿਰਸਾ, ਭਿਵਾਨੀ, ਚਰਖੀ ਦਾਦਰੀ ਆਦਿ ਖੇਤਰਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। 24 ਜਨਵਰੀ ਤੋਂ ਸੂਬੇ ਵਿਚ ਮੌਸਮ ਇਕ ਵਾਰ ਫਿਰ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ।