ਚੱਕਰਵਾਤੀ ਤੂਫਾਨ 'ਰੇਮਲ' ਨੇ ਬੰਗਾਲ 'ਚ ਮਚਾਈ ਤਬਾਹੀ; ਦਰੱਖ਼ਤ-ਬਿਜਲੀ ਦੇ ਖੰਭੇ ਉੱਖੜੇ

Monday, May 27, 2024 - 10:40 AM (IST)

ਚੱਕਰਵਾਤੀ ਤੂਫਾਨ 'ਰੇਮਲ' ਨੇ ਬੰਗਾਲ 'ਚ ਮਚਾਈ ਤਬਾਹੀ; ਦਰੱਖ਼ਤ-ਬਿਜਲੀ ਦੇ ਖੰਭੇ ਉੱਖੜੇ

ਕੋਲਕਾਤਾ- ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ 'ਚ ਚੱਕਰਵਾਤ 'ਰੇਮਲ' ਦੇ ਪਹੁੰਚਣ ਦੇ ਇਕ ਦਿਨ ਬਾਅਦ ਸੋਮਵਾਰ ਯਾਨੀ ਕਿ ਅੱਜ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ। ਬੀਤੀ ਰਾਤ ਜਦੋਂ ਇਹ ਤੂਫ਼ਾਨ ਇੱਥੇ ਪਹੁੰਚਿਆ ਤਾਂ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਚੱਕਰਵਾਤੀ ਤੂਫਾਨ ਨੇ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਵਿਚਕਾਰ ਤੱਟਵਰਤੀ ਖੇਤਰਾਂ 'ਤੇ ਭਾਰੀ ਤਬਾਹੀ ਮਚਾਈ। ਐਤਵਾਰ ਰਾਤ 8.30 ਵਜੇ 'ਰੇਮਲ' ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋਈ। ਤੂਫਾਨ ਨੇ ਬੁਨਿਆਦੀ ਢਾਂਚਿਆਂ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। 'ਰੇਮਲ' ਨਾਲ ਤੱਟਵਰਤੀ ਖੇਤਰਾਂ ਨੂੰ ਹੋਏ ਨੁਕਸਾਨ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ

PunjabKesari

ਝੌਂਪੜੀਆਂ ਦੀਆਂ ਛੱਤਾਂ ਹਵਾ ਵਿੱਚ ਉੱਡ ਗਈਆਂ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਕਈ ਇਲਾਕਿਆਂ ਤੋਂ ਪਾਣੀ ਭਰਨ ਦੀਆਂ ਖ਼ਬਰਾਂ ਮਿਲੀਆਂ ਹਨ, ਜਿਸ ਕਾਰਨ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਤੂਫਾਨ ਕਾਰਨ ਸੋਮਵਾਰ ਸਵੇਰ ਤੱਕ ਮੋਹਲੇਧਾਰ ਮੀਂਹ ਪਿਆ ਅਤੇ ਘਰਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ। ਸੁੰਦਰਬਨ ਦੇ ਗੋਸਾਬਾ ਇਲਾਕੇ ਵਿਚ ਮਲਬੇ ਹੇਠ ਦੱਬਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਕੋਲਕਾਤਾ ਦੇ ਬੀਬੀ ਬਾਗਾਨ ਇਲਾਕੇ 'ਚ ਲਗਾਤਾਰ ਮੀਂਹ ਕਾਰਨ ਕੰਧ ਡਿੱਗਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਪੱਛਮੀ ਬੰਗਾਲ ਸਰਕਾਰ ਨੇ ਚੱਕਰਵਾਤ ਦੇ ਆਉਣ ਤੋਂ ਪਹਿਲਾਂ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੰਵੇਦਨਸ਼ੀਲ ਖੇਤਰਾਂ ਤੋਂ ਬਾਹਰ ਕੱਢਿਆ ਸੀ।

ਇਹ ਵੀ ਪੜ੍ਹੋ- ਗਰਮੀ ਦਾ ਪਾਰਾ ਹਾਈ; ਰਾਜਸਥਾਨ 'ਚ 50 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ, ਅਜੇ ਹੋਰ ਬੇਹਾਲ ਕਰੇਗੀ ਗਰਮੀ

PunjabKesari

ਲੋਕਾਂ ਨੂੰ ਮੁੱਖ ਤੌਰ 'ਤੇ ਸਾਗਰ ਟਾਪੂ, ਸੁੰਦਰਬਨ ਅਤੇ ਕਾਕਦੀਪ ਸਮੇਤ ਦੱਖਣੀ 24 ਪਰਗਨਾ ਜ਼ਿਲ੍ਹੇ ਤੋਂ ਬਾਹਰ ਕੱਢਿਆ ਗਿਆ ਸੀ। ਲੋਕਾਂ ਨੂੰ ਕੱਢਣ ਨਾਲ ਬੇਸ਼ੱਕ ਹਜ਼ਾਰਾਂ ਜਾਨਾਂ ਬਚ ਗਈਆਂ ਪਰ ਜਾਇਦਾਦ ਨੂੰ ਭਾਰੀ ਨੁਕਸਾਨ ਹੋਇਆ। ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਪੂਰਬੀ ਮਦੀਨਾਪੁਰ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਦੀ ਸੂਚਨਾ ਮਿਲੀ ਹੈ। ਚੱਕਰਵਾਤੀ ਤੂਫਾਨ ਨੇ ਦੀਘਾ, ਕਾਕਦੀਪ ਅਤੇ ਜੈਨਗਰ ਵਰਗੇ ਖੇਤਰਾਂ ਵਿਚ ਮੀਂਹ ਅਤੇ ਤੇਜ਼ ਹਵਾਵਾਂ ਲਿਆਂਦੀਆਂ, ਜੋ ਸੋਮਵਾਰ ਨੂੰ ਤੇਜ਼ ਹੋ ਗਈਆਂ। ਆਮ ਸਥਿਤੀ ਬਹਾਲ ਕਰਨ ਦੇ ਯਤਨ ਜਾਰੀ ਹਨ। ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਖੇਤਰਾਂ ਵਿਚ ਮਲਬਾ ਹਟਾਉਣ ਅਤੇ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲਗਾਤਾਰ ਮੋਹਲੇਧਾਰ ਮੀਂਹ ਕਾਰਨ ਇਨ੍ਹਾਂ ਕਾਰਜਾਂ ਵਿਚ ਰੁਕਾਵਟ ਆ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਰੈਲੀ ਦੌਰਾਨ ਰਾਜਨਾਥ ਬੋਲੇ- ਜਦੋਂ ਤੱਕ ਨਰਿੰਦਰ ਮੋਦੀ PM ਨਹੀਂ ਬਣ ਜਾਂਦੇ, ਉਦੋਂ ਤੱਕ ਆਰਾਮ ਨਹੀਂ ਕਰਾਂਗਾ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News