ਰੇਲਵੇ ਜੂਨ 2023 ਤੱਕ ਵੰਦੇ ਮੈਟਰੋ ਟ੍ਰੇਨ ਕਰੇਗਾ ਸ਼ੁਰੂ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਿੱਤੀ ਜਾਣਕਾਰੀ

12/18/2022 11:45:36 PM

ਬੈਂਗਲੁਰੂ : ਰੇਲਵੇ ਵੰਦੇ ਮੈਟਰੋ ਟ੍ਰੇਨ ਦਾ ਨਿਰਮਾਣ ਕਰ ਰਿਹਾ ਹੈ, ਜੋ 1950 ਅਤੇ 60 ਦੇ ਦਹਾਕੇ ਵਿੱਚ ਡਿਜ਼ਾਈਨ ਕੀਤੀ ਗਈ ਟ੍ਰੇਨ ਦੀ ਥਾਂ ਲਵੇਗੀ। ਕੇਂਦਰੀ ਰੇਲ ਅਤੇ ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈਸ਼ਨਵ ਨੇ ਇਹ ਵੀ ਕਿਹਾ ਕਿ ਪਹਿਲੀ ਸਵਦੇਸ਼ੀ ਡਿਜ਼ਾਈਨ ਅਤੇ ਨਿਰਮਿਤ ਹਾਈਡ੍ਰੋਜਨ ਟ੍ਰੇਨ ਦਸੰਬਰ 2023 ਵਿੱਚ ਆਵੇਗੀ।

ਇਹ ਵੀ ਪੜ੍ਹੋ : ਧੋਖਾਧੜੀ ਦੇ ਮਾਮਲੇ 'ਚ 17 ਸਾਲ ਬਾਅਦ ਮਿਲਿਆ ਇਨਸਾਫ਼; ਅਦਾਲਤ ਨੇ ਦਿਵਾਇਆ ਦੁਕਾਨ ਦਾ ਕਬਜ਼ਾ

ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਵੰਦੇ ਮੈਟਰੋ ਟ੍ਰੇਨ ਦਾ ਡਿਜ਼ਾਈਨ ਤਿਆਰ ਕਰ ਰਹੇ ਹਾਂ ਅਤੇ ਡਿਜ਼ਾਈਨ ਮਈ ਜਾਂ ਜੂਨ ਤੱਕ ਤਿਆਰ ਹੋ ਜਾਣਾ ਚਾਹੀਦਾ ਹੈ। ਅਸੀਂ ਇਕ ਵਿਸ਼ਵ ਪੱਧਰੀ ਵੰਦੇ ਮੈਟਰੋ ਡਿਜ਼ਾਈਨ ਕਰ ਰਹੇ ਹਾਂ, ਜੋ ਕਿ ਇਕ ਵੱਡੀ ਸਫਲਤਾ ਹੋਵੇਗੀ। ਰੇਲ ਮੰਤਰੀ ਨੇ ਕਿਹਾ, "ਇਹ ਵੰਦੇ ਮੈਟਰੋ ਰੇਲ ਗੱਡੀਆਂ ਇੰਨੀ ਵੱਡੀ ਗਿਣਤੀ ਵਿੱਚ ਬਣਾਈਆਂ ਜਾਣਗੀਆਂ ਕਿ ਦੇਸ਼ ਭਰ ਵਿੱਚ 1950 ਅਤੇ 1960 ਦੇ ਦਹਾਕੇ ਦੀਆਂ ਡਿਜ਼ਾਈਨ ਵਾਲੀਆਂ ਸਾਰੀਆਂ ਟ੍ਰੇਨਾਂ ਨੂੰ ਬਦਲ ਦਿੱਤਾ ਜਾਵੇਗਾ।"

ਇਹ ਵੀ ਪੜ੍ਹੋ : ਗੁਰਮਤਿ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਹੋ ਸਕਦੇ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News