2 ਦਸੰਬਰ ਤੋਂ ਇਸ ਸੂਬੇ 'ਚ ਚੱਲਣਗੀਆਂ 54 ਟਰੇਨਾਂ
Saturday, Nov 28, 2020 - 01:17 AM (IST)
ਨਵੀਂ ਦਿੱਲੀ - ਭਾਰਤੀ ਰੇਲਵੇ ਅਗਲੇ 2 ਦਸੰਬਰ ਤੋਂ ਗੈਰ ਉਪ ਨਗਰੀ ਯਾਤਰੀ ਸੇਵਾਵਾਂ ਦੀ 54 ਟਰੇਨਾਂ (27 ਜੋੜੀ ਟਰੇਨ) ਦੀ ਸ਼ੁਰੂਆਤ ਕਰੇਗਾ। ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਟਰੇਨਾਂ ਪੱਛਮੀ ਬੰਗਾਲ 'ਚ ਚਲਾਈਆਂ ਜਾਣਗੀਆਂ। ਪਿਊਸ਼ ਗੋਇਲ ਨੇ ਟਵੀਟ ਕਰਕੇ ਦੱਸਿਆ ਕਿ, 2 ਦਸੰਬਰ ਤੋਂ ਰੇਲਵੇ 54 ਗੈਰ-ਉਪ ਨਗਰੀ ਯਾਤਰੀ ਸੇਵਾਵਾਂ (27 ਜੋੜੀ) ਪੱਛਮੀ ਬੰਗਾਲ ਤੋਂ ਮੌਜੂਦਾ ਸੁਰੱਖਿਆ ਮਾਨਦੰਡਾਂ ਦੇ ਨਾਲ ਸ਼ੁਰੂ ਕਰੇਗਾ। ਇਸ ਨਾਲ ਸੂਬੇ ਦੇ ਲੋਕਾਂ ਦੀ ਆਵਾਜਾਈ, ਸੰਪਰਕ ਅਤੇ ਸਹੂਲਤ 'ਚ ਆਸਾਨੀ ਹੋਵੇਗੀ।
ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ
ਨਾਲ ਹੀ ਭਾਰਤੀ ਰੇਲਵੇ ਦੇ ਪੂਰਬ ਮੱਧ ਰੇਲਵੇ ਜ਼ੋਨ ਨੇ ਕੋਰੋਨਾ ਕਾਲ ਵਿਚਾਲੇ ਚੱਲ ਰਹੀਆਂ ਸਪੈਸ਼ਲ ਟਰੇਨਾਂ ਦੇ ਸੰਚਾਲਨ ਦਾ ਵੀ ਵਿਸਥਾਰ ਕੀਤਾ ਹੈ। ਰੇਲਵੇ ਨੇ ਬਿਹਾਰ ਦੇ ਜੈਨਗਰ, ਦਰਭੰਗਾ, ਬਰੌਨੀ, ਰਕਸੌਲ, ਮੁਜ਼ੱਫਰਪੁਰ ਅਤੇ ਸਹਰਸਾ ਤੋਂ ਚੱਲ ਰਹੀ 13 ਸਪੈਸ਼ਲ ਟਰੇਨਾਂ ਨੂੰ ਹੁਣ 31 ਦਸੰਬਰ 2020 ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ, ਰੇਲਵੇ ਨੇ ਕੋਵਿਡ-19 ਵਿਚਾਲੇ ਫੈਸਟਿਵ ਸੀਜ਼ਨ 'ਚ 30 ਨਵੰਬਰ ਤੱਕ ਮੁਸਾਫਰਾਂ ਦੀਆਂ ਸਹੂਲਤਾਂ ਦਾ ਖਿਆਲ ਰੱਖਦੇ ਹੋਏ ਵਿਸ਼ੇਸ਼ ਟਰੇਨਾਂ ਦਾ ਸੰਚਾਲਨ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਮੁਸਾਫਰਾਂ 'ਚ ਉਲਝਣ ਦੀ ਸਥਿਤੀ ਬਣੀ ਹੋਈ ਸੀ ਕਿ ਕੀ 30 ਨਵੰਬਰ ਤੋਂ ਬਾਅਦ ਇਨ੍ਹਾਂ ਟਰੇਨਾਂ ਦਾ ਸੰਚਾਲਨ ਬੰਦ ਹੋ ਜਾਵੇਗਾ।