ਰੇਲਵੇ ਦੀ ਵੱਡੀ ਕਾਰਵਾਈ, 32 ਅਧਿਕਾਰੀਆਂ ਨੂੰ ਜ਼ਬਰਦਸਤੀ ਕੀਤਾ ਰਿਟਾਇਰ

Friday, Dec 06, 2019 - 08:14 PM (IST)

ਰੇਲਵੇ ਦੀ ਵੱਡੀ ਕਾਰਵਾਈ, 32 ਅਧਿਕਾਰੀਆਂ ਨੂੰ ਜ਼ਬਰਦਸਤੀ ਕੀਤਾ ਰਿਟਾਇਰ

ਨਵੀਂ ਦਿੱਲੀ — ਰੇਲਵੇ ਦੇ ਇਕ ਬੇਮਿਸਾਲ ਕਦਮ ਦੇ ਤਹਿਤ ਜਨਹਿੱਤ 'ਚ 50 ਸਾਲ ਤੋਂ ਜ਼ਿਆਦਾ ਉਮਰ ਦੇ ਆਪਣੇ 32 ਅਧਿਕਾਰੀਆਂ ਨੂੰ ਅਸਮਰੱਥ, ਸੱਕੀ ਵਫਾਦਾਰੀ ਅਤੇ ਅਣਚਾਹੇ ਚਾਲ-ਚਲਣ ਦੇ ਚੱਲਦੇ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਹੈ। ਉਸ ਨੇ ਸਮੇਂ ਸਮੇਂ 'ਤੇ ਕੀਤੀ ਜਾਣ ਵਾਲੀ ਸਮੀਖਿਆ ਦੇ ਤਹਿਤ ਇਹ ਕਦਮ ਚੁੱਕਿਆ ਹੈ। ਰੇਲਵੇ ਨੇ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।

ਹਾਲ ਹੀ 'ਚ ਪਹਿਲੀ ਵਾਰ ਰੇਲਵੇ ਨੇ 2016-17 'ਚ ਅਜਿਹਾ ਕਦਮ ਚੁੱਕਿਆ ਸੀ ਅਤੇ ਚਾਰ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਇਕ ਤੈਅ ਉਮਰ ਹਾਸਲ ਕਰਨ ਵਾਲਿਆਂ ਦੀ ਸਮੇਂ ਸਮੇਂ 'ਤੇ ਸਮੀਖਿਆ ਸਰਕਾਰੀ ਕਰਮਚਾਰੀਆਂ ਦੀ ਸੇਵਾ ਨਿਯਮਾਵਲੀ ਦੇ ਤਹਿਤ ਕੀਤੀ ਜਾਂਦੀ ਹੈ ਪਰ ਸ਼ਾਇਦ ਹੀ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕੀਤਾ ਜਾਂਦਾ ਹੈ।


author

Inder Prajapati

Content Editor

Related News