ਇਕ ''OK'' ਨੇ ਰੇਲਵੇ ਦਾ ਕਰਵਾਇਆ 3 ਕਰੋੜ ਰੁਪਏ ਦਾ ਨੁਕਸਾਨ

Wednesday, Nov 13, 2024 - 03:27 PM (IST)

ਇਕ ''OK'' ਨੇ ਰੇਲਵੇ ਦਾ ਕਰਵਾਇਆ 3 ਕਰੋੜ ਰੁਪਏ ਦਾ ਨੁਕਸਾਨ

ਵਿਸ਼ਾਖਾਪਟਨਮ- ਜਦੋਂ ਪਤੀ-ਪਤਨੀ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸ ਦਾ ਅਸਰ ਅਕਸਰ ਬੱਚਿਆਂ 'ਤੇ ਪੈਂਦਾ ਹੈ ਪਰ ਰੇਲਵੇ ਵਿਭਾਗ ਨਾਲ ਜੁੜੇ ਇਕ ਮਾਮਲੇ ਵਿਚ ਰੇਲਵੇ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪਿਆ। ਦਰਅਸਲ ਡਿਊਟੀ ਦੌਰਾਨ ਰੇਲਵੇ ਮਾਸਟਰ ਦੀ ਪਤਨੀ ਨਾਲ ਲੜਾਈ ਹੋ ਗਈ ਸੀ। ਇਸੇ ਦੌਰਾਨ ਪਤਨੀ ਦਾ ਫੋਨ ਆਇਆ ਅਤੇ ਦੋਵਾਂ ਵਿਚਾਲੇ ਲੰਬੀ ਤਕਰਾਰ ਹੋਈ। ਪਤੀ ਨੇ ਕਿਹਾ ਕਿ ਉਹ ਹੁਣ ਡਿਊਟੀ 'ਤੇ ਹੈ ਇਸ ਲਈ ਘਰ ਜਾ ਕੇ ਗੱਲ ਕਰੇਗਾ। ਇਸ ਤਰ੍ਹਾਂ ਪਤੀ-ਪਤਨੀ ਦੀ ਲੜਾਈ OK ’ਤੇ ਖਤਮ ਹੋ ਗਈ। ਸਟੇਸ਼ਨ ਮਾਸਟਰ ਨੇ ਆਪਣੀ ਪਤਨੀ ਨਾਲ ਗੱਲ ਕਰਦੇ ਹੋਏ ਓਕੇ (OK) ਸ਼ਬਦ ਬੋਲਿਆ, ਜਿਸ ਨੂੰ ਟਰੇਨ ਦੇ ਲੋਕੋ ਪਾਇਲਟ ਨੇ ਆਪਣੇ ਮਾਈਕ੍ਰੋਫੋਨ 'ਤੇ ਸੁਣਿਆ ਅਤੇ ਟਰੇਨ ਨੂੰ ਅੱਗੇ ਵਧਣ ਲਈ ਹਰੀ ਝੰਡੀ ਮੰਨ ਕੇ ਟਰੇਨ ਨੂੰ ਰਵਾਨਾ ਕਰ ਦਿੱਤਾ।

ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ 450 ਰੁਪਏ 'ਚ LPG ਗੈਸ ਸਿਲੰਡਰ

ਰੇਲਵੇ ਨੂੰ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ

ਇਹ OK ਕਿਸੇ ਹੋਰ ਸਟੇਸ਼ਨ ਮਾਸਟਰ ਨੇ ਸੁਣ ਲਿਆ। ਦੂਜੇ ਸਟੇਸ਼ਨ ਮਾਸਟਰ ਨੇ ਸੋਚਿਆ ਕਿ ਉਸ ਨੂੰ OK ਕਿਹਾ ਗਿਆ ਹੈ ਅਤੇ ਦੂਜੇ ਸਟੇਸ਼ਨ ਮਾਸਟਰ ਨੇ ਸਿਗਨਲ ਦੇ ਕੇ ਟਰੇਨ ਨੂੰ ਰਵਾਨਾ ਕਰ ਦਿੱਤਾ, ਜਿਸ ਕਾਰਨ ਟਰੇਨ ਪਾਬੰਦੀਸ਼ੁਦਾ ਰੂਟ 'ਤੇ ਚਲੀ ਗਈ ਅਤੇ ਇਸ ਦਾ ਖਮਿਆਜ਼ਾ ਰੇਲਵੇ ਨੂੰ ਭੁਗਤਣਾ ਪਿਆ। ਇਸ ਕਾਰਨ ਰੇਲਵੇ ਨੂੰ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਰੇਲਵੇ ਮਾਸਟਰ ਦੀ ਨੌਕਰੀ ਵੀ ਚਲੀ ਗਈ। ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਰੇਲ ਗੱਡੀਆਂ ਦੇ ਪਾਬੰਦੀਸ਼ੁਦਾ ਰੂਟਾਂ 'ਤੇ ਚੱਲਣ ਕਾਰਨ ਰੇਲਵੇ ਨੂੰ ਲਗਭਗ 3 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਇਸ ਤੋਂ ਬਾਅਦ ਰੇਲਵੇ ਨੇ ਸਟੇਸ਼ਨ ਮਾਸਟਰ 'ਤੇ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ।

ਇਹ ਵੀ ਪੜ੍ਹੋ- ਨਹੀਂ ਜਾਣ ਦਿੱਤਾ ਕੈਨੇਡਾ, ਗੁੱਸੇ 'ਚ ਮਾਰ 'ਤੀ ਮਾਂ

ਕਿਉਂ ਹੋਇਆ ਸੀ ਪਤੀ-ਪਤਨੀ ਦਾ ਝਗੜਾ?

ਦੋਵਾਂ ਵਿਚਾਲੇ ਝਗੜੇ ਦਾ ਕਾਰਨ ਪਤਨੀ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ। ਦਰਅਸਲ ਸਟੇਸ਼ਨ ਮਾਸਟਰ ਦਾ ਦੋਸ਼ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਆਪਣੇ ਪ੍ਰੇਮੀ ਬਾਰੇ ਦੱਸਿਆ ਸੀ। ਜਦੋਂ ਉਸ ਦੇ ਪਤੀ ਨੇ ਇਸ ਬਾਰੇ ਆਪਣੇ ਸਹੁਰਿਆਂ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਤੋਂ ਆਪਣੇ ਪ੍ਰੇਮੀ ਨਾਲ ਗੱਲ ਨਹੀਂ ਕਰੇਗੀ ਪਰ ਉਹ ਆਪਣੇ ਪ੍ਰੇਮੀ ਨਾਲ ਲਗਾਤਾਰ ਸੰਪਰਕ ਵਿਚ ਰਹੀ। ਇਸ ਤੋਂ ਬਾਅਦ ਜਦੋਂ ਮਾਮਲਾ ਵਧਿਆ ਤਾਂ ਸਟੇਸ਼ਨ ਮਾਸਟਰ ਨੂੰ ਤਲਾਕ ਲੈਣਾ ਪਿਆ ਅਤੇ ਨੌਕਰੀ ਵੀ ਗਵਾਉਣੀ ਪਈ। ਦੂਜੇ ਪਾਸੇ ਉਸ ਦੀ ਪਤਨੀ ਨੇ ਉਸ 'ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਕੇਸ ਦਰਜ ਕਰ ਦਿੱਤਾ ਹੈ। ਫਿਰ ਪਤੀ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਪਟੀਸ਼ਨ ਦਾਇਰ ਕੀਤੀ ਪਰ ਹਾਈ ਕੋਰਟ ਨੇ ਇਨ੍ਹਾਂ ਸਭ ਨੂੰ ਰੱਦ ਕਰਦਿਆਂ ਪਤੀ ਦੀ ਤਲਾਕ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਕਿਹਾ ਕਿ ਸਟੇਸ਼ਨ ਮਾਸਟਰ ਦੀ ਪਤਨੀ ਕਾਰਨ ਨੌਕਰੀ ਚਲੀ ਗਈ ਹੈ। ਇਸ ਦੇ ਨਾਲ ਹੀ ਉਸ ਨੇ ਪਤਨੀ ਦੀਆਂ ਹਰਕਤਾਂ ਨੂੰ ਪਤੀ ਪ੍ਰਤੀ ਮਾਨਸਿਕ ਬੇਰਹਿਮੀ ਦੱਸਿਆ।

ਇਹ ਵੀ ਪੜ੍ਹੋ- 16 ਵਾਰ ਇੰਟਰਵਿਊ 'ਚੋਂ ਫੇਲ ਰਿਹਾ ਸ਼ਖਸ ਬਣ ਗਿਆ ਅਸਿਸਟੈਂਟ ਕਮਾਂਡੈਂਟ


author

Tanu

Content Editor

Related News