ਬੱਚਿਆਂ ਨਾਲ ਟਰੇਨ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ

05/10/2022 5:20:39 PM

ਨੈਸ਼ਨਲ ਡੈਸਕ- ਛੋਟੇ ਬੱਚਿਆਂ ਨਾਲ ਸਫ਼ਰ ਕਰ ਰਹੇ ਯਾਤਰੀਆਂ ਲਈ ਰੇਲ ਯਾਤਰਾ ਨੂੰ ਆਰਾਮਦਾਇਕ ਬਣਾਉਣ ਦੇ ਮਕਸਦ ਨਾਲ ਰੇਲਵੇ ਨੇ ਲਖਨਊ ਮੇਲ ਦੀ ਹੇਠਲੀ ਬਰਥ ’ਚ ਮੁੜਨ ਯੋਗ ‘ਬੇਬੀ ਬਰਥ’ ਲਾਈ ਹੈ। ਅਧਿਕਾਰੀਆਂ ਮੁਤਾਬਕ ‘ਬੇਬੀ ਬਰਥ’ ’ਤੇ ਯਾਤਰੀਆਂ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ’ਤੇ ਇਸ ਨੂੰ ਹੋਰ ਟਰੇਨਾਂ ’ਚ ਵੀ ਉਪਲੱਬਧ ਕਰਾਉਣ ਦੀ ਯੋਜਨਾ ਬਣਾਈ ਜਾਵੇਗੀ। 

ਇਹ ਵੀ ਪੜ੍ਹੋ :  ਤੇਜਿੰਦਰ ਬੱਗਾ ਨੂੰ ਹਾਈ ਕੋਰਟ ਤੋਂ ਰਾਹਤ, 5 ਜੁਲਾਈ ਤੱਕ ਗ੍ਰਿਫਤਾਰੀ ’ਤੇ ਲਾਈ ਰੋਕ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਬੇਬੀ ਬਰਥ ਹੇਠਲੀ ਬਰਥ ਨਾਲ ਜੁੜੀ ਹੋਵੇਗੀ, ਜਿਸ ਦੀ ਵਰਤੋਂ ’ਚ ਨਾ ਹੋਣ ਦੌਰਾਨ ਹੇਠਾਂ ਵੱਲ ਮੋੜ ਕੇ ਰੱਖਿਆ ਜਾ ਸਕੇਗਾ। ‘ਬੇਬੀ ਬਰਥ’ 770 ਮਿਲੀਮੀਟਰ ਲੰਬੀ ਅਤੇ 225 ਮਿਲੀਮੀਟਰ ਚੌੜੀ ਹੋਵੇਗੀ, ਜਦਕਿ ਇਸ ਦੀ ਮੋਟਾਈ 76.2 ਮਿਲੀਮੀਟਰ ਰੱਖੀ ਗਈ ਹੈ। ਲਖਨਊ ਮੇਲ ’ਚ 27 ਅਪ੍ਰੈਲ ਨੂੰ ਦੂਜੇ ਕੈਬਿਨ ਦੇ ਹੇਠਲੀ ਬਰਥ ਨੰਬਰ-12 ਅਤੇ 60 ’ਚ ‘ਬੇਬੀ ਬਰਥ’ ਲਾਈ ਗਈ ਸੀ। 

ਇਹ ਵੀ ਪੜ੍ਹੋ : ਅਜੀਬੋ-ਗਰੀਬ ਮਾਮਲਾ: ਔਲਾਦ ਪੈਦਾ ਨਹੀਂ ਕੀਤੀ ਤਾਂ ਬਜ਼ੁਰਗ ਮਾਪਿਆਂ ਨੇ ਕਰ ਦਿੱਤਾ ਨੂੰਹ-ਪੁੱਤ ’ਤੇ ਕੇਸ

ਉੱਤਰੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ, "ਇਹ ਇਕ ਪ੍ਰਯੋਗਾਤਮਕ ਆਧਾਰ 'ਤੇ ਕੀਤਾ ਗਿਆ ਹੈ ਅਤੇ ਯਾਤਰੀਆਂ ਤੋਂ ਸਕਾਰਾਤਮਕ ਜਵਾਬ ਮਿਲਣ 'ਤੇ ਇਸਦਾ ਵਿਸਥਾਰ ਕੀਤਾ ਜਾਵੇਗਾ। ਇਸ ਨੂੰ ਕੁਝ ਹੋਰ ਟਰੇਨਾਂ ’ਚ ਸਥਾਪਿਤ ਕਰਨ ਅਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਜਾਣਨ ਤੋਂ ਬਾਅਦ ਅਸੀਂ ਜ਼ਰੂਰੀ ਵੇਰਵੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ ’ਚ ਪਾਵਾਂਗੇ, ਜਿੱਥੇ ਇਸ ਨੂੰ ਬੁੱਕ ਕਰਨ ਲਈ ਬੇਨਤੀ ਕੀਤੀ ਜਾ ਸਕਦੀ ਹੈ। ਅਸੀਂ ਯਾਤਰੀ ਨੂੰ ਇਹ ਬਰਥ ਉਦੋਂ ਦੇਵਾਂਗੇ, ਜਦੋਂ ਉਹ ਦੱਸੇਗਾ ਕਿ ਉਹ ਬੱਚੇ ਦੇ ਨਾਲ ਯਾਤਰਾ ਕਰੇਗਾ। ਹਾਲਾਂਕਿ ਇਹ ਸਕੀਮ ਅਜੇ ਆਪਣੇ ਸ਼ੁਰੂਆਤੀ ਪੜਾਅ ’ਚ ਹੈ।” ਮੌਜੂਦਾ ਸਮੇਂ ’ਚ ਬੱਚਿਆਂ ਦੇ ਨਾਲ ਯਾਤਰਾ ਕਰਨ ਵਾਲੀਆਂ ਔਰਤਾਂ ਲਈ ਹੇਠਲੀ ਬਰਥ ਬੁੱਕ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ।’’

ਇਹ ਵੀ ਪੜ੍ਹੋ : ਗੈਂਗਰੇਪ ਮਗਰੋਂ SHO ਨੇ ਮਿਟਾਈ ਸੀ ਹਵਸ, 13 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਹੱਡ-ਬੀਤੀ


Tanu

Content Editor

Related News