ਰੇਲਵੇ ਨੇ ਦੇਸ਼ ਦੇ ਪਹਿਲੇ ਕੇਬਲ ਰੇਲ ਪੁਲ ''ਤੇ ਕੀਤਾ ਸਫ਼ਲਤਾਪੂਰਵਕ Trial Run
Thursday, Dec 26, 2024 - 10:47 AM (IST)
ਰਿਆਸੀ- ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਦੇਸ਼ ਦੇ ਪਹਿਲੇ ਕੇਬਲ ਆਧਾਰਤ (ਸਟੇਡ) ਰੇਲ ਬਰਿੱਜ (ਅੰਜੀ ਖੱਡ ਪੁਲ) 'ਤੇ ਇਲੈਕਟ੍ਰਿਕ ਇੰਜਣ ਦਾ ਪ੍ਰਯੋਗਾਤਮਕ ਟੈਸਟ ਕੀਤਾ ਹੈ, ਜਿਸ ਨਾਲ ਅਗਲੇ ਸਾਲ ਜਨਵਰੀ 'ਚ ਕਸ਼ਮੀਰ ਵਿਚ ਰੇਲ ਸੇਵਾਵਾਂ ਦੀ ਸ਼ੁਰੂਆਤ ਦਾ ਰਸਤਾ ਸਾਫ਼ ਹੋ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ,"ਪਹਿਲਾ ਇਲੈਕਟ੍ਰਿਕ ਇੰਜਣ ਸੁਰੰਗ ਨੰਬਰ 1 ਅਤੇ ਅੰਜੀ ਖੱਡ ਕੇਬਲ ਬਰਿੱਜ ਤੋਂ ਲੰਘਿਆ।''
1st electric engine rolling through Tunnel No. 1 and the Anji Khad Cable Bridge.
— Ashwini Vaishnaw (@AshwiniVaishnaw) December 25, 2024
📍J&K pic.twitter.com/YOjkeJmDva
ਉਨ੍ਹਾਂ ਨੇ ਇਸ ਦੀ ਇਕ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ। ਅੰਜੀ ਖੱਡ ਰੇਲਵੇ ਪੁਲ ਦਾ ਕੰਮ ਪਿਛਲੇ ਮਹੀਨੇ ਪੂਰਾ ਹੋਇਆ ਸੀ। ਪੁਲ ਦੇ ਮੁਕੰਮਲ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸ਼ਲਾਘਾ ਕੀਤੀ। ਇਹ ਪੁਲ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਕਸ਼ਮੀਰ ਘਾਟੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਕਾਰ ਰੇਲ ਸੰਪਰਕ ਪ੍ਰਦਾਨ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8