ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਨੇੜੇ ਲੱਗੀ ਅੱਗ
Thursday, Oct 26, 2017 - 06:20 PM (IST)
ਮੁੰਬਈ— ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਨੇੜੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕਲ ਟਰੇਨ ਸੇਵਾ ਬੰੰਦ ਕਰ ਦਿੱਤੀਆਂ ਗਈਆਂ। ਅੱਗ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ 'ਚ ਲੱਗੀ ਹੈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਚਨਚੇਤੀ ਨਿਰੋਧਕ ਦਸਤੇ ਦੀ ਕਾਰਵਾਈ ਦੌਰਾਨ ਅਚਾਨਕ ਸਿਲੰਡਰ 'ਚ ਤੇਜ਼ ਬਲਾਸਟ ਹੋਇਆ।

16 ਫਾਇਰ ਇੰਜਨ ਅਤੇ 12 ਪਾਣੀ ਟੈਂਕਰ ਮੌਕੇ 'ਤੇ ਮੌਜੂਦ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਹਾਰਬਰ ਲਾਈਨ'ਤੇ ਰੇਲ ਸੇਵਾ ਫਿਰ ਤੋਂ ਸ਼ੁਰੂ ਦਿੱਤਾ ਗਿਆ ਹੈ। ਫਾਇਰ ਬਿਗ੍ਰੇਡ ਕਰਮਚਾਰੀ ਅੱਗ ਬੁਝਾਉਣ ਲਈ ਮਿਹਨਤ ਕਰ ਰਹੇ ਹਨ। ਇਸ ਦੌਰਾਨ ਮੁੰਬਈ ਫਾਇਰ ਬਿਗ੍ਰੇਡ ਦਾ ਇਕ ਕਰਮਚਾਰੀ ਝੁਲਸ ਗਿਆ, ਜਿਸ ਨੂੰ ਬਾਂਦਰਾ ਭਾਭਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਸਥਾਨ 'ਤੇ 3 ਐਂਬੂਲੈਂਸਾਂ ਵੀ ਪੁੱਜ ਚੁੱਕੀਆਂ ਹਨ। ਇਸ ਦੇ ਪਹਿਲੇ ਅੱਗ ਲੱਗਣ ਦੀ ਸੂਚਨਾ ਦੇ ਬਾਅਦ ਸਟੇਸ਼ਨ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਸੀ।
