ਰੇਲਵੇ ''ਚ ਨੌਕਰੀ ਦਾ ਸੁਨਹਿਰੀ ਮੌਕਾ, 10ਵੀਂ ਪਾਸ ਵੀ ਕਰਣ ਅਪਲਾਈ

Sunday, Jun 14, 2020 - 11:45 AM (IST)

ਰੇਲਵੇ ''ਚ ਨੌਕਰੀ ਦਾ ਸੁਨਹਿਰੀ ਮੌਕਾ, 10ਵੀਂ ਪਾਸ ਵੀ ਕਰਣ ਅਪਲਾਈ

ਨਵੀਂ ਦਿੱਲੀ— ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਦੀ ਉਡੀਕ ਹੁਣ ਖਤਮ ਹੋ ਗਈ ਹੈ, ਕਿਉਂਕਿ ਉੱਤਰੀ ਮੱਧ ਰੇਲਵੇ 'ਚ ਭਰਤੀਆਂ ਨਿਕਲੀਆਂ ਹਨ।  ਇਸ ਭਰਤੀ ਤਹਿਤ ਸਟੇਨੋਗ੍ਰਾਫਰ (ਹਿੰਦੀ), ਫਿਟਰ, ਇਲੈਕਟ੍ਰਸ਼ੀਅਨ, ਵੈਲਡਰ, ਪੇਂਟਰ ਸਮੇਤ ਅਪ੍ਰੈਂਟਿਸ ਦੇ 196 ਅਹੁਦਿਆਂ 'ਤੇ ਅਰਜ਼ੀ ਪ੍ਰਕਿਰਿਆ ਜਾਰੀ ਹੈ। ਇਨ੍ਹਾਂ ਅਹੁਦੇ 'ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਅਰਜ਼ੀਆਂ ਮੰਗੀਆਂ ਗਈਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਕਰਨ ਲਈ ਆਖਰੀ ਤਰੀਕ 15 ਜੁਲਾਈ 2020 ਹੈ।

ਅਹੁਦਿਆਂ ਦਾ ਵੇਰਵਾ—
ਅਹੁਦਿਆਂ ਦੀ ਗਿਣਤੀ-196
ਫਿਟਰ- 90 ਅਹੁਦੇ
ਵੈਲਡਰ (ਗੈਸ ਅਤੇ ਇਲੈਕਟ੍ਰਿਕ)- 50 ਅਹੁਦੇ
ਮਕੈਨੀਕਲ ਮਸ਼ੀਨ ਅਤੇ ਟੂਲ ਮੇਂਟਨੈਂਸ- 13 ਅਹੁਦੇ
ਮਸ਼ੀਨਿਸਟ- 12 ਅਹੁਦੇ
ਪੇਂਟਰ- 16 ਅਹੁਦੇ
ਇਲੈਕਟ੍ਰਸ਼ੀਅਨ— 12 ਅਹੁਦੇ
ਸਟੇਨੋਗ੍ਰਾਫਰ (ਹਿੰਦੀ)- 3 ਅਹੁਦੇ

ਸਿੱਖਿਅਕ ਯੋਗਤਾ ਅਤੇ ਉਮਰ ਹੱਦ—
ਅਰਜ਼ੀ ਭੇਜਣ ਲਈ ਉਮੀਦਵਾਰ ਨੂੰ ਘੱਟ ਤੋਂ ਘੱਟ 50 ਫੀਸਦੀ ਨੰਬਰਾਂ ਨਾਲ 10ਵੀਂ ਜਮਾਤ ਜਾਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ NCVT/SCVT ਵਲੋਂ ਮਾਨਤਾ ਪ੍ਰਾਪਤ ਕਿਸੇ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਨਾਲ ਸਬੰਧਤ ਟ੍ਰੇਡ 'ਚ ਆਈ. ਟੀ. ਆਈ. ਹੋਣਾ ਚਾਹੀਦਾ ਹੈ। ਇਸ ਨੌਕਰੀ ਲਈ ਅਰਜ਼ੀ ਭੇਜਣ ਲਈ ਉਮੀਦਵਾਰ ਨੂੰ ਉਮਰ ਹੱਦ 24 ਸਾਲ ਹੋਣੀ ਲਾਜ਼ਮੀ ਹੈ। 

ਇੰਝ ਕਰੋ ਅਪਲਾਈ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀਆਂ ਭੇਜਣ ਦੇ ਚਾਹਵਾਨ ਅਤੇ ਯੋਗ ਉਮੀਦਵਾਰ ਉੱਤਰ ਮੱਧ ਰੇਵਲੇ ਅਪ੍ਰੈਂਟਿਸ ਭਰਤੀ 2020 ਲਈ ਅਧਿਕਾਰਤ ਵੈੱਬਸਾਈਟ http://mponline.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


author

Tanu

Content Editor

Related News