ਰੇਲਵੇ ਭਰਤੀ 2018 : ਪ੍ਰੀਖਿਆ ਦੇਣ ਵਾਲਿਆਂ ਨੂੰ ਵਾਪਸ ਕੀਤੀ ਜਾਵੇਗੀ ਫੀਸ

02/23/2018 12:38:46 AM

ਨਵੀਂ ਦਿੱਲੀ— ਰੇਲਵੇ 'ਚ ਨਿਕਲੀਆਂ 90,000 ਭਰਤੀਆਂ ਨੂੰ ਲੈ ਕੇ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਰੇਲ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਰੇਲਵੇ ਭਰਤੀ ਪ੍ਰੀਖਿਆ ਲਈ ਐਗਜ਼ਾਮਿਨੇਸ਼ਨ ਫੀਸ ਨਹੀਂ ਵਧਾਈ ਗਈ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਉਮੀਦਵਾਰ ਰੇਲਵੇ ਭਰਤੀ ਪ੍ਰੀਖਿਆ ਦਿੰਦਾ ਹੈ ਤਾਂ ਇਹ ਵਧੀ ਹੋਈ ਫੀਸ ਉਸ ਨੂੰ ਬਾਅਦ 'ਚ ਵਾਪਸ ਕਰ ਦਿੱਤੀ ਜਾਵੇਗੀ।
ਦਰਅਸਲ ਇਸ ਵਾਰ ਜਿਹੜੀਆਂ 90,000 ਭਰਤੀਆਂ ਕੱਢੀਆਂ ਗਈਆਂ ਹਨ, ਉਸ 'ਚ ਰਿਜ਼ਰਵਰਡ ਵਰਗ ਦੇ ਉਮੀਦਵਾਰਾਂ ਲਈ 250 ਰੁਪਏ ਅਤੇ ਅਨਰਿਜ਼ਰਵਰਡ ਵਰਗ ਦੇ ਉਮੀਦਾਵਾਰਾਂ ਲਈ 500 ਰੁਪਏ ਐਗਜ਼ਾਮਿਨੇਸ਼ਨ ਫੀਸ ਰੱਖੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਜੋ ਭਰਤੀਆਂ ਕੱਢੀਆਂ ਗਈਆਂ ਸਨ, ਉਨ੍ਹਾਂ 'ਚ ਅਨਰਿਜ਼ਰਵਰਡ ਵਰਗ ਦੇ ਉਮੀਦਵਾਰਾਂ ਲਈ 100 ਰੁਪਏ ਫੀਸ ਰੱਖੀ ਗਈ ਸੀ, ਜਦਕਿ ਰਿਜ਼ਰਵਰਡ ਵਰਗ ਦੇ ਉਮੀਦਵਾਰਾਂ ਨੂੰ ਫੀਸ ਤੋਂ ਛੂਟ ਸੀ। ਉਨ੍ਹਾਂ ਨੇ ਪ੍ਰੀਖਿਆ ਲਈ ਕੋਈ ਫੀਸ ਨਹੀਂ ਦੇਣੀ ਹੁੰਦੀ ਸੀ। ਅਜਿਹੇ 'ਚ ਰੇਲਵੇ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਕਾਫੀ ਅਸੰਤੁਸ਼ਟ ਸੀ। ਇਸ 'ਤੇ ਪੀਯੂਸ਼ ਗੋਇਲ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਪ੍ਰੀਖਿਆ ਲਈ ਸਿਰਫ ਗੰਭੀਰ ਉਮੀਦਵਾਰ ਹੀ ਅਰਜ਼ੀ ਭਰ ਸਕਣ। ਕਈ ਵਾਰ ਘੱਟ ਫੀਸ ਕਾਰਨ ਕਈ ਲੋਕ ਪ੍ਰੀਖਿਆ ਨਹੀਂ ਦਿੰਦੇ ਪਰ ਅਰਜ਼ੀ ਭਰ ਦਿੰਦੇ ਹਨ। ਅਜਿਹੇ 'ਚ ਸਰਕਾਰ ਨੂੰ ਨੁਕਸਾਨ ਹੁੰਦਾ ਹੈ। ਭਰਤੀ ਪ੍ਰੀਖਿਆ ਆਯੋਜਿਤ ਕਰਨ 'ਚ ਸਰਕਾਰ ਦਾ ਕਾਫੀ ਪੈਸਾ ਖਰਚ ਹੁੰਦਾ ਹੈ, ਜੇਕਰ ਉਮੀਦਵਾਰ ਪ੍ਰੀਖਿਆ ਦਿੰਦਾ ਹੈ ਤਾਂ ਵਧੀ ਹੋਈ ਫੀਸ ਵਾਪਸ ਕਰ ਦਿੱਤੀ ਜਾਵੇਗੀ।   


Related News