ਪੰਜਾਬ ਮੇਲ ਦਾ ਰਸਤਾ ਬਦਲਿਆ ਤਾਂ ਰੇਲਵੇ ''ਤੇ ਲੱਗਾ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦਾ ਦੋਸ਼

02/01/2021 5:54:35 PM

ਨਵੀਂ ਦਿੱਲੀ- ਰੇਲਵੇ ਨੇ ਸੋਮਵਾਰ ਨੂੰ ਪੰਜਾਬ ਮੇਲ ਦਾ ਰਸਤਾ ਮੋੜ ਦਿੱਤਾ ਅਤੇ ਇਕ ਹੋਰ ਟਰੇਨ ਨੂੰ ਵਿਚ ਹੀ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਰੇਲਵੇ 'ਤੇ ਇਹ ਦੋਸ਼ ਲੱਗੇ ਕਿ ਦਿੱਲੀ 'ਚ ਹੋ ਰਹੇ ਅੰਦੋਲਨ 'ਚ ਕਿਸਾਨਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ। ਰੇਲਵੇ ਵਲੋਂ ਕਿਹਾ ਗਿਆ ਹੈ ਟਰੇਨਾਂ ਦੇ ਸੰਚਾਲਨ (ਓਪਰੇਟਿੰਗ) ਦੀ ਜ਼ਰੂਰਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ। ਸੂਤਰਾਂ ਨੇ ਦੱਸਿਆ ਕਿ ਕਿਸਾਨਾਂ ਦਾ ਇਕ ਸਮੂਹ ਪਿਛਲੀ ਰਾਤ ਫਿਰੋਜ਼ਪੁਰ 'ਚ ਪੰਜਾਬ ਮੇਲ 'ਚ ਚੜ੍ਹਿਆ ਸੀ ਅਤੇ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ ਸਨ। ਦਿੱਲੀ ਤੋਂ ਹੋ ਕੇ ਜਾਣ ਵਾਲੀ ਟਰੇਨ ਨੂੰ ਹਰਿਆਣਾ ਦੇ ਰੋਹਤਕ ਤੋਂ ਰੇਵਾੜੀ ਵੱਲ ਅਤੇ ਉਸ ਤੋਂ ਅੱਗੇ ਮੁੰਬਈ ਦੇ ਮਾਰਗ ਵੱਲ ਮੋੜ ਦਿੱਤਾ ਗਿਆ।

PunjabKesariਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਲਾਏ ਰੇਲਵੇ 'ਤੇ ਦੋਸ਼
ਉੱਤਰ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ,''ਸੰਚਾਲਨ ਸੰਬੰਧੀ ਕਾਰਨਾਂ ਕਰ ਕੇ ਟਰੇਨ ਦਾ ਮਾਰਗ ਬਦਲਿਆ ਗਿਆ।'' ਪੰਜਾਬ ਅਤੇ ਹਰਿਆਣਾ ਤੋਂ ਹੁੰਦੇ ਹੋਏ, ਰਾਜਸਥਾਨ ਦੇ ਗੰਗਾਨਗਰ ਤੋਂ ਪੁਰਾਣੀ ਦਿੱਲੀ ਜਾਣ ਵਾਲੀ ਇਕ ਹੋਰ ਟਰੇਨ ਨੂੰ ਹਰਿਆਣਾ ਦੇ ਬਹਾਦੁਰਗੜ੍ਹ 'ਚ ਰੋਕ ਦਿੱਤਾ ਗਿਆ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਟਵੀਟ ਕੀਤਾ,''ਅੱਜ ਸਵੇਰੇ, ਫਿਰੋਜ਼ਪੁਰ ਮੁੰਬਈ ਪੰਜਾਬ ਮੇਲ ਦਾ ਮਾਰਗ ਰੋਹਤਕ ਤੋਂ ਰੇਵਾੜੀ ਵੱਲ ਮੋੜ ਦਿੱਤਾ ਗਿਆ ਤਾਂ ਕਿ ਇਕ ਹਜ਼ਾਰ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ।'' ਪੰਜਾਬ ਮੇਲ ਦਿੱਲੀ 'ਚ ਲਗਭਗ 20 ਮਿੰਟ ਲਈ ਰੁਕਦੀ ਹੈ। ਪੰਜਾਬ ਦੇ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਟਰੇਨ ਰੋਹਤਕ ਤੋਂ ਦਿੱਲੀ ਪਹੁੰਚਦੀ ਹੈ। ਟਰੇਨ ਦਾ ਅਗਲਾ ਸਟੇਸ਼ਨ ਨਵੀਂ ਦਿੱਲੀ ਹੁੰਦਾ ਹੈ। ਸੋਮਵਾਰ ਨੂੰ ਟਰੇਨ ਮਾਰਗ ਹਰਿਆਣਾ 'ਚ ਰੇਵਾੜੀ ਤੋਂ ਮੋੜ ਦਿੱਤਾ ਗਿਆ ਅਤੇ ਫਿਰ ਮੁੰਬਈ ਦੇ ਮਾਰਗ 'ਤੇ ਭੇਜ ਦਿੱਤਾ ਗਿਆ।


DIsha

Content Editor

Related News