ਕੰਨਾਂ ''ਚ ਹੈੱਡਫੋਨ ਲਾ ਕੇ ਰੇਲਵੇ ਫਾਟਕ ਪਾਰ ਕਰਦੇ ਮੁੰਡੇ ਨਾਲ ਵਾਪਰ ਗਿਆ ਹਾਦਸਾ ! ਗੁਆ ਲਈ ਜਾਨ

Wednesday, Sep 09, 2026 - 05:26 PM (IST)

ਕੰਨਾਂ ''ਚ ਹੈੱਡਫੋਨ ਲਾ ਕੇ ਰੇਲਵੇ ਫਾਟਕ ਪਾਰ ਕਰਦੇ ਮੁੰਡੇ ਨਾਲ ਵਾਪਰ ਗਿਆ ਹਾਦਸਾ ! ਗੁਆ ਲਈ ਜਾਨ

ਨੈਸ਼ਨਲ ਡੈਸਕ- ਬਿਹਾਰ ਦੇ ਸਾਰਣ ਜ਼ਿਲ੍ਹੇ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਛਪਰਾ-ਥਾਵੇ ਰੇਲਖੰਡ 'ਤੇ ਮੜ੍ਹੌਰਾ ਸਟੇਸ਼ਨ ਨੇੜੇ ਕੰਨਾਂ ਵਿੱਚ ਬਲੂਟੁੱਥ ਲਗਾ ਕੇ ਰੇਲਵੇ ਲਾਈਨ ਪਾਰ ਕਰ ਰਹੇ ਇੱਕ 16 ਸਾਲਾ ਨੌਜਵਾਨ ਦੀ ਟ੍ਰੇਨ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ (16), ਪੁੱਤਰ ਭੀਸ਼ਮ ਮਹਿਤੋ, ਨਿਵਾਸੀ ਪਕਹਾ ਪਿੰਡ ਵਜੋਂ ਹੋਈ ਹੈ। ਮੜ੍ਹੌਰਾ ਸਰਕਾਰੀ ਰੇਲਵੇ ਪੁਲਸ ਅਨੁਸਾਰ, ਰੋਹਿਤ ਸਟੇਸ਼ਨ ਨੇੜੇ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਅਤੇ ਉਸ ਦੇ ਕੰਨਾਂ ਵਿੱਚ ਬਲੂਟੁੱਥ ਲੱਗਿਆ ਹੋਇਆ ਸੀ। ਇਸੇ ਦੌਰਾਨ ਥਾਵੇ ਤੋਂ ਸੂਰਤ ਵੱਲ ਜਾ ਰਹੀ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਜੀ.ਆਰ.ਪੀ. ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News