ਭਾਰਤੀ ਰੇਲਵੇ ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

11/11/2020 10:38:19 AM

ਨਵੀਂ ਦਿੱਲੀ— ਰੇਲਵੇ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਰੇਲਵੇ ਨੇ ਟ੍ਰੇਡ ਅਪ੍ਰੈਂਟਿਸ ਦੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਜ਼ਰੀਏ ਰੇਲਵੇ 10ਵੀਂ ਜਮਾਤ ਪਾਸ ਕਰ ਚੁੱਕੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਦੇ ਰਹੀ ਹੈ। ਇਹ ਭਰਤੀਆਂ ਦੱਖਣੀ-ਪੂਰਬੀ ਮੱਧ ਰੇਲਵੇ (SECR) ਵਿਚ ਹੋਣ ਜਾ ਰਹੀਆਂ ਹਨ। 

ਕੁੱਲ ਅਹੁਦੇ- 413
ਇਸ ਭਰਤੀ ਪ੍ਰਕਿਰਿਆ ਜ਼ਰੀਏ ਰੇਲਵੇ ਦੇ ਰਾਏਪੁਰ ਡਿਵੀਜ਼ਨ ਅਤੇ ਵੈਗਨ ਰਿਪੇਅਰ ਸ਼ਾਪ, ਰਾਏਪੁਰ 'ਚ 413 ਖਾਲੀ ਅਹੁਦੇ ਭਰੇ ਜਾਣਗੇ। 

ਜ਼ਰੂਰੀ ਯੋਗਤਾਵਾਂ—
ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਸਬੰਧਤ ਟ੍ਰੇਡ 'ਚ ਆਈ. ਟੀ. ਆਈ. ਕੋਰਸ ਕੀਤਾ ਹੋਵੇ। 

ਉਮਰ ਹੱਦ—
ਉਮੀਦਵਾਰ ਦੀ ਘੱਟ ਤੋਂ ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਮੰਗੀ ਗਈ ਹੈ। ਰਿਜ਼ਰਵਡ ਵਰਗਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਅਪਲਾਈ ਦੀ ਪ੍ਰਕਿਰਿਆ 2 ਨਵੰਬਰ 2020 ਤੋਂ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 1 ਦਸੰਬਰ 2020 ਹੈ।

ਇੰਝ ਕਰੋ ਅਪਲਾਈ—
ਇਸ ਭਰਤੀ ਲਈ ਦੱਖਣੀ ਪੂਰਬੀ ਮੱਧ ਰੇਲਵੇ ਦੀ ਵੈੱਬਸਾਈਟ ਜ਼ਰੀਏ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਲਈ ਅਧਿਕਾਰਤ ਵੈੱਬਸਾਈਟ https://secr.indianrailways.gov.in/ 'ਤੇ ਜਾ ਕੇ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


Tanu

Content Editor

Related News