ਰੇਲ ਟਿਕਟ ਕਨਫਰਮ ਨਹੀਂ ਤਾਂ ਮਿਲੇਗਾ ਹਵਾਈ ਸਫਰ ਦਾ ਮੌਕਾ, ਇਥੇ ਮਿਲ ਰਿਹੈ ਆਫਰ
Saturday, Feb 08, 2020 - 09:17 PM (IST)

ਨਵੀਂ ਦਿੱਲੀ — ਅਕਸਰ ਦੇਖਿਆ ਗਿਆ ਹੈ ਕਿ ਰੇਲਵੇ ਟਿਕਟ ਕਨਫਰਮ ਮਿਲਣ ਦੀ ਉਮੀਦ 'ਚ ਲੋਕ ਵੇਟਿੰਗ 'ਚ ਟਿਕਟ ਬੁੱਕ ਕਰਵਾਉਂਦੇ ਹਨ ਪਰ ਟਿਕਟ ਵੇਟਿੰਗ ਜਾਂ ਆਰ.ਏ.ਸੀ. ਰਹਿ ਜਾਂਦੀ ਹੈ। ਅਜਿਹੇ 'ਚ ਯਾਤਰੀ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਾਲਾਂਕਿ ਹੁਣ ਮੁੰਬਈ ਦੇ ਇਕ ਸਟਾਰਟਅਪ ਨੇ ਵੱਡੇ ਆਫਰ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸਮੇਂ 'ਤੇ ਰੇਲਵੇ ਟਿਕਟ ਕਨਫਰਮ ਨਹੀਂ ਹੋਇਆ ਤਾਂ ਸਟਾਰਟਅਪ ਉਸੇ ਕੀਮਤ 'ਚ 24 ਘੰਟੇ ਦੇ ਅੰਦਰ ਹਵਾਈ ਟਿਕਟ ਮੁਹੱਈਆ ਕਰਵਾਏਗਾ। ਇਸ ਸਟਾਰਟਅਪ ਦਾ ਨਾਮ Railofy ਹੈ। ਮੁੰਬਈ ਸਥਿਤ Railofy ਐਪ 'ਤੇ ਤੁਸੀਂ ਆਫਰ ਦਾ ਲਾਭ ਲੈ ਸਕਦੇ ਹੋ। ਜੇਕਰ ਆਈ.ਆਰ.ਸੀ.ਟੀ.ਸੀ. 'ਤੇ ਤੁਹਾਡੀ ਟਿਕਟ ਵੋਟਿੰਗ ਜਾਂ ਆਰ.ਏ.ਸੀ. ਹੈ ਤਾਂ ਕੰਪਨੀ ਤੁਹਾਡੇ ਲਈ ਏਅਰ ਟਿਕਟ ਮੁਹੱਈਆ ਕਰਵਾਏਗੀ। ਆਸਾਨ ਭਾਸ਼ਾ 'ਚ ਸਮਝੀਏ ਤਾਂ ਟਿਕਟ ਕਨਫਰਮ ਨਹੀਂ ਤੁਹਾਨੂੰ ਫਲਾਈਟ 'ਚ ਯਾਤਰਾ ਕਰਨ ਦਾ ਮੌਕਾ ਮਿਲੇਗਾ।
ਹਾਲਾਂਕਿ Railofy ਦੀ ਇਹ ਸੁਵਿਧਾ ਹਾਲੇ ਸਿਰਫ ਮੁੰਬਈ ਤੋਂ ਏ.ਸੀ. ਕਲਾਸ ਦੇ ਟਿਕਟ 'ਤੇ ਮੁਹੱਈਆ ਹੈ। ਉਤੇ ਹੀ ਇਸ ਦੇ ਲਈ ਯਾਤਰੀਆਂ ਨੂੰ 50 ਰੁਪਏ ਤੋਂ ਲੈ ਕੇ 500 ਰੁਪਏ ਦੇ ਕੇ ਰਜਿਸ਼ਟਰੇਸਨ ਕਰਵਾਉਣਾ ਹੋਵੇਗਾ। ਕੰਪਨੀ ਮੁਤਾਬਕ ਇਕ ਵਾਰ ਰਜਿਸਟਰੇਸ਼ਨ ਕਰਨ ਤੋਂ ਬਾਅਦ ਯਾਤਰੀਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਤਤਕਾਲ ਟਿਕਟ ਕਰਨ ਦੀ ਸੁਵਿਧਾ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਇਹ ਸੁਵਿਧਾ ਜਲਦ ਹੀ ਦੇਸ਼ ਦੇ ਕੁਝ ਹੋਰ ਸ਼ਹਿਰਾਂ 'ਚ ਮੁੱਹਈਆ ਹੋ ਜਾਵੇਗੀ।