ਰੇਲ ਹਾਦਸਾ: ਓਡੀਸ਼ਾ ਦੇ ਮੁਰਦਾਘਰਾਂ ''ਚ ਲੱਗਾ ਲਵਾਰਿਸ ਲਾਸ਼ਾਂ ਦਾ ਢੇਰ, ਥਾਂ ਦੀ ਘਾਟ

06/04/2023 5:57:08 PM

ਭੁਵਨੇਸ਼ਵਰ- ਬਾਲਾਸੋਰ ਰੇਲ ਹਾਦਸੇ ਮਗਰੋਂ ਓਡੀਸ਼ਾ ਸਰਕਾਰ ਦੇ ਸਾਹਮਣੇ ਇਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਮੁਰਦਾਘਰਾਂ ਵਿਚ ਅਜਿਹੀਆਂ ਲਾਸ਼ਾਂ ਦੇ ਢੇਰ ਲੱਗੇ ਹਨ, ਜਿਨ੍ਹਾਂ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ ਜਾਂ ਜਿਨ੍ਹਾਂ ਨੂੰ ਲੈਣ ਲਈ ਕੋਈ ਦਾਅਵੇਦਾਰ ਨਹੀਂ ਆਏ ਹਨ। ਅਜਿਹੀਆਂ ਲਵਾਰਿਸ ਲਾਸ਼ਾਂ ਦੀ ਗਿਣਤੀ ਇੰਨੀ ਵੱਧ ਹੈ ਕਿ ਮੁਰਦਾਘਰਾਂ 'ਚ ਥਾਂ ਘੱਟ ਪੈ ਗਈ ਹੈ। ਵੱਡੀ ਗਿਣਤੀ ਵਿਚ ਅਜਿਹੀਆਂ ਲਾਸ਼ਾਂ ਨਾਲ ਨਜਿੱਠਣ 'ਚ ਅਸਮਰਥ ਓਡੀਸ਼ਾ ਸਰਕਾਰ ਨੇ ਬਾਲਾਸੋਰ ਤੋਂ 187 ਲਾਸ਼ਾਂ ਨੂੰ ਭੁਵਨੇਸ਼ਵਰ ਭਿਜਵਾਇਆ ਪਰ ਇੱਥੇ ਵੀ ਥਾਂ ਦੀ ਘਾਟ ਵੱਡੀ ਪਰੇਸ਼ਾਨੀ ਖੜ੍ਹੀ ਕਰ ਰਹੀ ਹੈ।

ਇਹ ਵੀ ਪੜ੍ਹੋਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288

ਭੁਵਨੇਸ਼ਵਰ ਏਮਜ਼ ਵਿਚ 100 ਲਾਸ਼ਾਂ ਰੱਖੀਆਂ ਗਈਆਂ ਹਨ, ਜਦਕਿ ਬਾਕੀ ਲਾਸ਼ਾਂ ਕੈਪਿਟਲ ਹਸਪਤਾਲ, ਅਮਰੀ ਹਸਪਤਾਲ, ਸਮ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ 'ਚ ਭੇਜੀਆਂ ਗਈਆਂ ਹਨ। ਭੁਵਨੇਸ਼ਵਰ ਏਮਜ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਇੱਥੇ ਲਾਸ਼ਾਂ ਨੂੰ ਸੰਭਾਲ ਕੇ ਰੱਖਣਾ ਸਾਡੇ ਲਈ ਇਕ ਚੁਣੌਤੀ ਹੈ ਕਿਉਂਕਿ ਸਾਡੇ ਇੱਥੇ ਵੱਧ ਤੋਂ ਵੱਧ 40 ਲਾਸ਼ਾਂ ਰੱਖਣ ਦੀ ਸਹੂਲਤ ਹੈ। ਭੁਵਨੇਸ਼ਵਰ ਏਮਜ਼ ਦੇ ਪ੍ਰਸ਼ਾਸਨ ਨੇ ਲਾਸ਼ਾਂ ਦੀ ਪਛਾਣ ਹੋਣ ਤੱਕ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਲਈ ਵੱਡੀ ਗਿਣਤੀ 'ਚ ਤਾਬੂਤ, ਬਰਫ ਅਤੇ ਫਾਰਮਲਿਨ ਰਸਾਇਣ ਖਰੀਦਿਆ ਹੈ। 

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ 'ਚ ਆਪਣਿਆਂ ਨੂੰ ਲੱਭਦੇ ਪਰਿਵਾਰ

 

ਸੂਤਰਾਂ ਮੁਤਾਬਕ ਹਾਦਸੇ ਵਾਲੀ ਥਾਂ ਤੋਂ ਹੀ ਪ੍ਰਧਾਨ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਨਾਲ ਗੱਲ ਕੀਤੀ ਅਤੇ ਇਨ੍ਹਾਂ ਲਾਸ਼ਾਂ ਨੂੰ ਭੁਵਨੇਸ਼ਵਰ ਏਮਜ਼ ਵਿਚ ਰੱਖਵਾਉਣ ਦਾ ਇੰਤਜ਼ਾਮ ਕਰਵਾਉਣ ਨੂੰ ਕਿਹਾ। ਮਾਂਡਵੀਆ ਤੁਰੰਤ ਰਾਤ ਵਿਚ ਹੀ ਭੁਵਨੇਸ਼ਵਰ ਆਏ ਅਤੇ ਉਨ੍ਹਾਂ ਨੇ ਇੱਥੇ ਕਈ ਬੈਠਕਾਂ ਕੀਤੀਆਂ। ਪ੍ਰਸ਼ਾਸਨ ਲਈ ਲਾਸ਼ਾਂ ਦੀ ਸ਼ਨਾਖ਼ਤ ਇਕ ਵੱਡੀ ਚੁਣੌਤੀ ਹੈ ਕਿਉਂਕਿ ਹਾਦਸੇ 'ਚ ਮਾਰੇ ਗਏ ਲੋਕ ਵੱਖ-ਵੱਖ ਸੂਬਿਆਂ ਤੋਂ ਹਨ। ਯਾਤਰੀਆਂ ਦਾ ਬਿਓਰਾ ਤਿੰਨ ਵੈੱਬਸਾਈਟਾਂ- ਵਿਸ਼ੇਸ਼ ਰਾਹਤ ਕਮਿਸ਼ਨਰ, ਭੁਵਨੇਸ਼ਵਰ ਨਗਰ ਨਿਗਮ ਅਤੇ ਓਡੀਸ਼ਾ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਦੀਆਂ  ਵੈੱਬਸਾਈਟਾਂ 'ਤੇ ਅਪਲੋਡ ਕੀਤਾ ਗਿਆ ਹੈ। ਦੱਸ ਦੇਈਏ ਕਿ ਓਡੀਸ਼ਾ ਰੇਲ ਹਾਦਸੇ ਵਿਚ 288 ਲੋਕ ਮਾਰੇ ਗਏ ਹਨ ਅਤੇ 1100 ਤੋਂ ਵੱਧ ਜ਼ਖ਼ਮੀ ਹਨ।


Tanu

Content Editor

Related News