ਵਿਰੋਧੀ ਦਲਾਂ ਨਾਲ ਕਸ਼ਮੀਰ ਦੌਰਾ ਕਰਨਾ ਚਾਹੁੰਦੇ ਸੀ ਰਾਹੁਲ, ਰਾਜਪਾਲ ਨੇ ਠੁਕਰਾਈ ਮੰਗ

Tuesday, Aug 13, 2019 - 06:43 PM (IST)

ਵਿਰੋਧੀ ਦਲਾਂ ਨਾਲ ਕਸ਼ਮੀਰ ਦੌਰਾ ਕਰਨਾ ਚਾਹੁੰਦੇ ਸੀ ਰਾਹੁਲ, ਰਾਜਪਾਲ ਨੇ ਠੁਕਰਾਈ ਮੰਗ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਾਂਗਰਸ ਨੇਤਾ ਦੀ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ ਕਿ ਵਿਰੋਧੀ ਦੇ ਨੇਤਾਵਾਂ ਨੂੰ ਘਾਟੀ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜੰਮੂ ਕਸ਼ਮੀਰ ਰਾਜਭਵਨ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਦੌਰੇ ਨਾਲ ਪ੍ਰੇਸ਼ਾਨੀਆਂ ਹੋਰ ਵਧਣੀਆਂ ਤੇ ਸਥਾਨਕ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਕ ਟਵੀਟ ਕਰ ਕਿਹਾ ਸੀ ਕਿ ਰਾਜਪਾਲ ਸੱਤਿਆਪਾਲ ਮਲਿਕ ਨੂੰ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਘਾਟੀ ਦਾ ਦੌਰਾ ਕਰਨ ਤੇ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਦੇ ਜਵਾਬ 'ਚ ਰਾਜਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਮਾਮਲੇ ਦਾ ਰਾਜਨੀਤੀਕਰਨ ਕਰ ਰਹੇ ਹਨ। ਰਾਜਪਾਲ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਸਥਿਤੀ 'ਤੇ ਰਾਹੁਲ ਗਾਂਧੀ ਸ਼ਾਇਦ ਕਿਸੇ ਫੇਕ ਨਿਊਜ਼ ਨੂੰ ਦੇਖਕੇ ਪ੍ਰਤੀਕਿਰਿਆ ਦੇ ਰਹੇ ਹਨ। ਰਾਜਪਾਲ ਨੇ ਕਿਹਾ ਕਿ ਕੁਝ ਮਾਮੂਲੀ ਘਟਨਾਵਾਂ ਨੂੰ ਛੱਡ ਤੇ ਸੂਬੇ ਦੀ ਸਥਿਤੀ ਸ਼ਾਂਤੀਭਰੀ ਹੈ।


author

Inder Prajapati

Content Editor

Related News