ਰਾਹੁਲ ਨੂੰ ਚਿਦਾਂਬਰਮ ਤੋਂ ਟਿਊਸ਼ਨ ਲੈਣਾ ਚਾਹੀਦੀ ਹੈ : ਭਾਜਪਾ
Wednesday, Apr 29, 2020 - 07:23 PM (IST)

ਨਵੀਂ ਦਿੱਲੀ (ਪ.ਸ.)- ਰਾਹੁਲ ਗਾਂਧੀ 'ਤੇ ਤੰਗ ਕਰਦੇ ਹੋਏ ਭਾਜਪਾ ਨੇ ਬੁੱਧਵਾਰ ਨੂੰ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਨੂੰ ਕਰਜ਼ ਬੱਟੇ ਖਾਤੇ ਵਿਚ ਪਾਉਣ ਅਤੇ ਮੁਆਫ ਕਰਨ ਵਿਚਾਲੇ ਫਰਕ ਸਮਝਣ ਲਈ ਸਾਬਕਾ ਵਿੱਤ ਮੰਤਰੀ ਅਤੇ ਆਪਣੀ ਪਾਰਟੀ ਦੇ ਸਹਿਯੋਗੀ ਪੀ. ਚਿਦਾਂਬਰਮ ਤੋਂ ਟਿਊਸ਼ਨ ਲੈਣੀ ਚਾਹੀਦੀ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕੀਤਾ, ਬੱਟੇ ਖਾਤੇ ਵਿਚ ਅਕਾਉਂਟ ਦੀ ਇਕ ਆਮ ਪ੍ਰਕਿਰਿਆ ਹੈ ਅਤੇ ਇਸ ਨਾਲ ਡਿਫਾਲਟਰ ਵਿਰੁੱਧ ਵਸੂਲੀ ਜਾਂ ਕਾਰਵਾਈ 'ਤੇ ਰੋਕ ਨਹੀਂ ਲੱਗਦੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਿਸੇ ਦਾ ਵੀ ਕਰਜ਼ਾ ਮੁਆਫ ਨਹੀਂ ਕੀਤਾ ਹੈ।