ਸ਼ਾਹ ''ਤੇ ਰਾਹੁਲ ਨੇ ਸਾਧਿਆ ਨਿਸ਼ਾਨਾ

Saturday, Jun 23, 2018 - 10:02 AM (IST)

ਸ਼ਾਹ ''ਤੇ ਰਾਹੁਲ ਨੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਹਿਮਦਾਬਾਦ ਜ਼ਿਲਾ ਕੋਆਪ੍ਰੇਟਿਵ ਬੈਂਕ 'ਚ ਨੋਟਬੰਦੀ ਦੌਰਾਨ 5 ਦਿਨਾਂ 'ਚ 745 ਕਰੋੜ 58 ਲੱਖ ਰੁਪਏ ਜਮ੍ਹਾ ਕਰਵਾਏ ਜਾਣ ਦੀ ਜਾਣਕਾਰੀ ਸਾਹਮਣੇ ਆਉਣ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੇ ਬੈਂਕ ਦਾ ਨਿਰਦੇਸ਼ਕ ਹੁੰਦਿਆਂ ਇਸ 'ਚ ਸਭ ਤੋਂ ਜ਼ਿਆਦਾ ਰਕਮ ਜਮ੍ਹਾ ਹੋਈ।
ਰਾਹੁਲ ਨੇ ਟਵੀਟ ਕੀਤਾ,''ਅਹਿਮਦਾਬਾਦ ਜ਼ਿਲਾ ਕੋਆਪ੍ਰੇਟਿਵ ਬੈਂਕ ਦੇ ਨਿਰਦੇਸ਼ਕ ਅਮਿਤ ਸ਼ਾਹ ਜੀ ਪੁਰਾਣੇ ਨੋਟ ਬਦਲਣ 'ਚ ਤੁਹਾਡੇ ਬੈਂਕ ਦੇ ਪਹਿਲਾ ਪੁਰਸਕਾਰ ਜਿੱਤਣ 'ਤੇ ਵਧਾਈ। 5 ਦਿਨਾਂ ਵਿਚ 745 ਕਰੋੜ ਰੁਪਏ ਨਵੇਂ ਨੋਟਾਂ ਨਾਲ ਬਦਲੇ ਗਏ।'' ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਨੋਟਬੰਦੀ 'ਚ ਜਿਨ੍ਹਾਂ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ,ਉਹ  ਤੁਹਾਡੀ ਇਸ ਪ੍ਰਾਪਤੀ 'ਤੇ ਤੁਹਾਨੂੰ ਸਲਿਊਟ ਕਰਦੇ ਹਨ।


Related News