ਇਕ ਦਿਨ ’ਚ ਲੱਗੇ ਰਿਕਾਰਡ ਟੀਕੇ, ਰਾਹੁਲ ਬੋਲੇ- ਹੋਰ ਦਿਨਾਂ ’ਚ ਵੀ ਦਿੱਤੀਆਂ ਜਾਣ 2 ਕਰੋੜ ਖ਼ੁਰਾਕਾਂ

Saturday, Sep 18, 2021 - 11:52 AM (IST)

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਦੇਸ਼ ’ਚ ਢਾਈ ਕਰੋੜ ਤੋਂ ਵੱਧ ਟੀਕੇ ਲਾਏ ਜਾਣ ਨੂੰ ਲੈ ਕੇ ਕਿਹਾ ਕਿ ਕੋਰੋਨਾ ਰੋਕੂ ਟੀਕਾਕਰਨ ਦੀ ਇਸ ਰਫ਼ਤਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਰੋਜ਼ਾਨਾ ਟੀਕਿਆਂ ਦੀ 2 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾਣਗੀਆਂ। ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਆਸ ਕਰਦਾ ਹਾਂ ਕਿ ਹੋਰ ਦਿਨਾਂ ਵਿਚ ਵੀ ਰੋਜ਼ਾਨਾ ਟੀਕਿਆਂ ਦੀਆਂ 2.1 ਕਰੋੜ ਖੁਰਾਕਾਂ ਦਿੱਤੀਆਂ ਜਾਣਗੀਆਂ। ਸਾਡੇ ਦੇਸ਼ ਨੂੰ ਇਸੇ ਰਫ਼ਤਾਰ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ

PunjabKesari

ਜ਼ਿਕਰਯੋਗ ਹੈ ਕਿ ਭਾਰਤ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਕੋਵਿਡ-19 ਟੀਕੇ ਦੀਆਂ 2.50 ਕਰੋੜ ਖ਼ੁਰਾਕਾਂ ਦੇਣ ਕੇ ਇਕ ਰਿਕਾਰਡ ਬਣਾਇਆ। ਕੋ-ਵਿਨ ਪੋਰਟਲ ’ਤੇ ਉਪਲੱਬਧ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤਕ ਕੁੱਲ ਖ਼ੁਰਾਕਾਂ ਸ਼ੁੱਕਰਵਾਰ ਮੱਧ ਰਾਤ 12 ਵਜੇ 79.33 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ। ਵੱਖ-ਵੱਖ ਖ਼ਬਰਾਂ ਮੁਤਾਬਕ ਇਸ ਤੋਂ ਪਹਿਲਾਂ ਇਹ ਰਿਕਾਰਡ ਚੀਨ ਨੇ ਬਣਾਇਆ ਸੀ, ਜਿੱਥੇ ਜੂਨ ਵਿਚ 2.47 ਕਰੋੜ ਟੀਕੇ ਲਾਏ ਗਏ ਸਨ।

ਇਹ ਵੀ ਪੜ੍ਹੋ : ਮੋਦੀ ਦੇ ਜਨਮ ਦਿਨ ਮੌਕੇ ਕੋਰੋਨਾ ਟੀਕਾਕਰਨ ਦੇ ਟੁੱਟੇ ਸਾਰੇ ਰਿਕਾਰਡ, ਇਹ ਸੂਬਾ ਰਿਹਾ ਟਾਪ ’ਤੇ

 


Tanu

Content Editor

Related News