ਮਨਰੇਗਾ ''ਤੇ ਸੰਸਦ ਭਵਨ ''ਚ ਰਾਹੁਲ-ਪ੍ਰਿਅੰਕਾ ਦਾ ਪ੍ਰਦਰਸ਼ਨ, ਚੁੱਕੀ ਇਹ ਮੰਗ

Tuesday, Mar 25, 2025 - 05:53 PM (IST)

ਮਨਰੇਗਾ ''ਤੇ ਸੰਸਦ ਭਵਨ ''ਚ ਰਾਹੁਲ-ਪ੍ਰਿਅੰਕਾ ਦਾ ਪ੍ਰਦਰਸ਼ਨ, ਚੁੱਕੀ ਇਹ ਮੰਗ

ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਵਾਇਨਾਡ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਕੇਰਲ ਦੇ ਹੋਰ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ 'ਚ ਮੰਗਲਵਾਰ ਨੂੰ ਮਨਰੇਗਾ ਨਾਲ ਜੁੜੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੇ ਕਿਹਾ ਕਿ ਮਨਰੇਗਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਉਸ ਦੇ ਹਿਸਾਬ ਨਾਲ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਹੈ। 

ਇਸ ਦੌਰਾਨ ਵਾਡਰਾ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਨੇ ਲੱਖਾਂ ਪਰਿਵਾਰਾਂ ਨੂੰ ਰੋਜ਼ੀ-ਰੋਟੀ ਤੋਂ ਵਾਂਝਾ ਕਰ ਦਿੱਤਾ ਹੈ, ਜਿਸ ਨਾਲ ਗਰੀਬੀ ਅਤੇ ਦੁੱਖਾਂ 'ਚ ਵਾਧਾ ਹੋਇਆ ਹੈ। ਅਸੀਂ ਇਸ ਸੰਕਟ ਵੱਲ ਤੁਰੰਤ ਧਿਆਨ ਦੇਣ ਅਤੇ ਪ੍ਰਭਾਵਿਤ ਮਜ਼ਦੂਰਾਂ ਲਈ ਇਨਸਾਫ਼ ਦੀ ਮੰਗ ਕਰਦੇ ਹਾਂ ਜੋ ਲੰਬੇ ਸਮੇਂ ਤੋਂ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਸੰਘਰਸ਼ ਕਰ ਰਹੇ ਹਨ। ਮਨਰੇਗਾ ਮਜ਼ਦੂਰਾਂ ਨੂੰ ਤੁਰੰਤ ਤਨਖਾਹ ਦਿੱਤੀ ਜਾਵੇ, ਵੱਧਦੀ ਮਹਿੰਗਾਈ ਨਾਲ ਨਜਿੱਠਣ ਲਈ ਤਨਖ਼ਾਹ ਵਿਚ ਵਾਧਾ ਕਰਨ ਦੇ ਨਾਲ-ਨਾਲ ਕੰਮਕਾਜੀ ਦਿਨ ਵਧਾ ਕੇ 150 ਦਿਨ ਕੀਤੇ ਜਾਣ।


author

Tanu

Content Editor

Related News